- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰਾਸਫਾਰਮ ਨਾਲ ਟਕਰਾਉਣ ਕਾਰਨ ਪਰਾਲੀ ਦੀਆਂ ਗੱਠਾਂ ਦੀ ਭਰੀ ਟਰਾਲੀ ਸੜ ਕੇ ਹੋਈ ਸਵਾਹ
ਅਮਲੋਹ – ਅਮਲੋਹ ਨਾਭਾ ਮੁਖ ਮਾਰਗ ਸਥਿਤ ਪਿੰਡ ਭੱਦਲਥੂਹਾ ਵਿਖੇ ਝੋਨੇ ਦੀ ਪਰਾਲੀ ਦੀਆ ਗੱਠਾ ਦੀ ਭਰੀ ਹੋਈ ਟਰਾਲੀ ਨੂੰ ਅੱਗ ਲੱਗਣ ਨਾਲ ਸੜ ਕੇ ਸਵਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਅਨੁਸਾਰ ਸੋਨਾਲੀਕਾ ਟਰੈਕਟਰ ਚਾਲਕ ਜੋ ਕਿ ਗੱਠਾ ਦੀ ਭਰੀ ਹੋਈ ਟਰਾਲੀ ਨੂੰ ਲੈ ਜਾ ਰਿਹਾ ਸੀ ਭੱਦਲਥੂਹਾ ਪਿੰਡ ਵਿੱਚ ਕਿਸੇ ਵਾਹਨ ਨੂੰ ਸਾਇਡ ਦੇਣ ਸਮੇ ਸੜਕ ਨਜਦੀਕ ਲੱਗੇ ਬਿਜਲੀ ਦੇ ਟਰਾਸਫਾਰਮ ਨਾਲ ਖੈ ਗਿਆ ਜਿਸ ਕਾਰਨ ਜਿੱਥੇ ਟਰਾਫਾਰਮ ਨੁਕਸਾਨਿਆ ਗਿਆ ਉਥੇ ਟਰਾਸਫਾਰਮ ਚੋ ਚੰਗਿਆੜੀਆ ਨਿਕਲਣ ਕਾਰਨ ਪਰਾਲੀ ਦੀਆ ਗੱਠਾ ਨੂੰ ਅੱਗ ਲੱਗ ਗਈ ਜਿਸਦੀ ਟਰੈਕਟਰ ਚਾਲਕ ਨੂੰ ਕੋਈ ਭਿਨਕ ਨਾ ਪਈ ਤੇ ਉਹ ਆਪਣੀ ਮੰਜਿਲ ਵੱਲ ਜਾਦਾ ਰਿਹਾ ਤੇ ਲੱਗੀ ਅੱਗ ਭੜਕ ਗਈ ਤੇ ਸਾਰੀ ਟਰਾਲੀ ਨੂੰ ਆਪਣੀ ਲਪੇਟ ਚ ਲੈ ਲਿਆ ਤੇ ਕੁਝ ਦੁਰੀ ਤੇ ਜਾ ਕੇ ਜਦੋ ਟਰੈਕਟਰ ਚਾਲਕ ਨੇ ਪਿਛੇ ਦੇਖਿਆ ਤਾ ਟਰਾਲੀ ਚੋ ਅੱਗ ਦੀਆ ਲਪਟਾ ਨਿਲਦੀਆ ਦੇਖ ਕੇ ਘਬਰਾ ਗਿਆ ਅਤੇ ਟਰਾਲੀ ਨੂੰ ਉਥੇ ਛੱਡ ਕੇ ਭੱਜ ਗਿਆ ਮੋਕੇ ਤੇ ਮੋਜੂਦ ਲੋਕਾ ਵੱਲੋ ਇਸਦੀ ਇਤਲਾਹ ਤੁਰੰਤ ਫਾਇਰਬ੍ਰਿਗੇਡ ਮੰਡੀ ਗੋਬਿੰਦਗੜ ਨੂੰ ਦਿਤੀ ਜਿਸਨੇ ਤੁਰੰਤ ਪਹੁੰਚ ਕੇ ਬੜੀ ਮੁਸੱਕਤ ਨਾਲ ਅੱਗ ਤੇ ਕਾਬੂ ਪਾਇਆ ਪ੍ਰੰਤੂ ਟਰਾਲੀ ਸੜਕ ਸਵਾਹ ਹੋ ਗਈ । ਅੱਗ ਦਾ ਸਮੇ ਤੇ ਪਤਾ ਲੱਗ ਜਾਣਕਾਰਨ ਜਾਨੀ ਨੁਕਸਾਨ ਹੋਣ ਤੋ ਬਚ ਗਿਆ।


