- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਤਿਹਾਸਕ ਗੁਰਦੁਆਰਾ ਸ਼੍ਰੀ ਤਿੱਤਰਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅੰਗਰੇਜ ਸਿੰਘ ਜੀ ਦਾ ਸੜਕ ਹਾਦਸੇ ਵਿਚ ਅਕਾਲ ਚਲਾਣਾ
ਮੌੜ ਮੰਡੀ – ਇਤਿਹਾਸਕ ਗੁਰਦੁਆਰਾ ਸ਼੍ਰੀ ਤਿੱਤਰਸਰ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਇਲਾਕੇ ਦੀ ਪ੍ਰਮੁੱਖ ਸ਼ਖਸੀਅਤ ਬਾਬਾ ਅੰਗਰੇਜ ਸਿੰਘ ਜੀ ਅੱਜ ਪਿੰਡ ਮਾਈਸਰਖਾਨਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸੇਵਾਦਾਰ ਮੰਦਰ ਸਿੰਘ ਮੌੜ ਕਲਾਂ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬਾਬਾ ਅੰਗਰੇਜ ਸਿੰਘ ਅੱਜ ਲੰਗਰ ਦੀ ਸੇਵਾ ਲਈ ਕੋਟਫੱਤਾ ਤੋਂ ਨਰਮੇਂ ਦੀ ਛਿਟੀਆਂ ਦੀ ਭਰੀਆਂ ਟਰਾਲੀਆਂ ਨਾਲ ਆਪਣੇ ਸੇਵਕਾਂ ਸਮੇਤ ਆ ਰਹੇ ਸਨ। ਜਿਸ ਟਰੈਕਟਰ ਉਪਰ ਬਾਬਾ ਅੰਗਰੇਜ ਸਿੰਘ ਸਵਾਰ ਸਨ ਉਸ ਨੂੰ ਉਨ੍ਹਾਂ ਦਾ ਸੇਵਕ ਮੰਦਰ ਸਿੰਘ ਚਲਾ ਰਿਹਾ ਸੀ ਅਤੇ ਉਹ ਖੁਦ ਸਾਈਡ ਤੇ ਬੈਠ ਹੋਏ ਸਨ ਤਾਂ ਅਚਾਨਕ ਪਿੰਡ ਮਾਈਸਰਖਾਨਾ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਦੀ ਨਰਸਰੀ ਕੋਲ ਟਰੈਕਟਰ ਹੀ ਹੁੱਕ ਟੁੱਟ ਜਾਣ ਕਾਰਨ ਉਨ੍ਹਾਂ ਦਾ ਟਰੈਕਟਰ ਪਲਟ ਗਿਆ ਅਤੇ ਛਟੀਆ ਦੀ ਭਰੀ ਟਰਾਲੀ ਵੀ ਟਰੈਕਟਰ ਦੇ ਉੱਪਰ ਉਲਟ ਗਈ ਜਿਸ ਕਾਰਨ ਬਾਬਾ ਅੰਗਰੇਜ ਸਿੰਘ ਅਤੇ ਉਨ੍ਹਾ ਦਾ ਸੇਵਕ ਮੰਦਰ ਸਿੰਘ ਟਰੈਕਟਰ ਦੇ ਥੱਲੇ ਆ ਗਏ । ਕਰੀਬ ਅੱਧੇ ਘੰਟੇ ਦੀ ਜੱਦੋਜਹਿਦ ਪਿੱਛੋਂ ਜੇ.ਸੀ.ਬੀ ਮਸ਼ੀਨਾਂ ਦੀ ਮੱਦਦ ਨਾਲ ਪਿੰਡ ਵਾਸੀਆਂ ਨੇ ਬਾਬਾ ਜੀ ਨੂੰ ਅਤੇ ਉਨ੍ਹਾਂ ਦੇ ਸੇਵਕ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਜਿਸ ਉਪਰੰਤ ਪਿੰਡ ਵਾਸੀਆਂ ਨੇ ਬਾਬਾ ਅੰਗਰੇਜ ਸਿੰਘ ਅਤੇ ਉਨ੍ਹਾਂ ਦੇ ਸੇਵਕ ਮੰਦਰ ਸਿੰਘ ਦੀ ਪਾਵਨ ਦੇਹਾਂ ਨੂੰ ਗੁਰਦੁਆਰਾ ਸ਼੍ਰੀ ਤਿੱਤਰਸਰ ਸਾਹਿਬ ਵਿਖੇ ਰੱਖ ਦਿੱਤਾ ਹੈ। ਜਿੱਥੇ ਕਿ ਅੱਜ ੨੧ ਨਵੰਬਰ ਦਿਨ ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ।ਬਾਬਾ ਅੰਗਰੇਜ ਸਿੰਘ ਜੀ ਦੇ ਅਕਾਲ ਚਲਾਣੇ ਦੀ ਖਬਰ ਸੁਣਦਿਆਂ ਹੀ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ।


