ਟਰੂਡੋ ਨੇ ਇੰਡੋਨੇਸ਼ੀਆ ਚ ਪ੍ਰਭਾਵਿਤ ਹੋਏ ਲੋਕਾਂ ਲਈ ਸੰਵੇਦਨਾ ਕੀਤੀ ਵਿਅਕਤ

ਓਟਾਵਾ – ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੰਡੋਨੇਸ਼ੀਆ ‘ਚ ਆਈ ਭਿਆਨਕ ਸੁਨਾਮੀ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਸੰਵੇਦਨਾ ਵਿਅਕਤ ਕੀਤੀ ਹੈ। ਟਰੂਡੋ ਨੇ ਟਵੀਟ ਕਰ ਕਿਹਾ, ‘ਬਹੁਤ ਹੀ ਭਿਆਨਕ ਘਟਨਾ ਇੰਡੋਨੇਸ਼ੀਆ ‘ਚ, ਅਸੀਂ ਸੁਨਾਮੀ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਤਿਆਰ ਹਾਂ। ਪੂਰੇ ਕੈਨੇਡਾ ਵਾਸੀ ਇੰਡੋਨੇਸ਼ੀਆ ‘ਚ ਵਾਪਰੀ ਇਸ ਭਿਆਨਕ ਘਟਨਾ ਤੋਂ ਬਹੁਤ ਦੁਖੀ ਹਨ ਅਤੇ ਸਾਡੀ ਸਰਕਾਰ ਇੰਡਨੇਸ਼ੀਆ ਵਾਸੀਆਂ ਲਈ ਹਰ ਇਕ ਸੰਭਵ ਮਦਦ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਇੰਡੋਨੇਸ਼ੀਆ ‘ਚ ਆਈ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 222 ਤੋਂ ਵੱਧ ਹੈ ਅਤੇ 800 ਤੋਂ ਜ਼ਿਆਦਾ ਲੋਕ ਜ਼ਖਮੀ ਅਤੇ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

VIA PUNJAB