ਟਰੰਪ ਨੇ ਕੈਲੀਫੋਰਨੀਆ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਕੈਲੀਫੋਰਨੀਆ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ‘ਤੇ ਦੁਖ ਵਿਅਕਤ ਕੀਤਾ ਤੇ ਇਸ ਸਭ ਲਈ ਜੰਗਲਾਤ ਪ੍ਰਬੰਧਨ ਨੂੰ ਜ਼ਿੰਮੇਦਾਰ ਦੱਸਿਆ। ਦੱਸਣਯੋਗ ਹੈ ਇਸ ਤਬਾਹੀ ਕਾਰਨ ਅਜੇ ਤੱਕ 76 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1000 ਤੋਂ ਜ਼ਿਆਦਾ ਲੋਕ ਲਾਪਤਾ ਲੋਕਾਂ ਦੀ ਸੂਚੀ ‘ਚ ਹਨ।ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਲਾਕੇ ਦੇ ਸਰਵੇਖਣ ਕਰਨ ਤੋਂ ਬਾਅਦ ਇਸ ਘਟਨਾ ਨੂੰ ਬਹੁਕ ਦੁਖਦ ਦੱਸਿਆ, ਜਿਥੇ ਅੱਗ ਦੀ ਤਬਾਹੀ ਕਰਾਨ ਸੜਕਾਂ ਖਾਲੀ ਪਈਆਂ ਹਨ ਤੇ ਐਮਰਜੰਸੀ ਸੇਵਾਵਾਂ ਦੇ ਕਰਮਚਾਰੀ ਅੱਗ ਬੁਝਾਉਣ ਲਈ ਜੱਦੋ-ਜਹਿਦ ‘ਚ ਲੱਗੇ ਹੋਏ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਕਈ ਇਲਾਕਿਆਂ ਦੀ ਹਾਲਤ ਖਰਾਬ ਨਹੀਂ ਬਲਕਿ ਬਦਤਰ ਹੈ। ਉਨ੍ਹਾਂ ਨੇ ਇਹ ਬਿਆਨ ਸੜਕ ‘ਤੇ ਅੱਗ ਕਾਰਨ ਪਿਗਲੀਆਂ ਕਾਰਾਂ, ਸੜੇ ਦਰੱਖਤ ਤੇ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਘਰਾਂ ਨੂੰ ਦੇਖਣ ਤੋਂ ਬਾਅਦ ਦਿੱਤਾ। ਇਸ ਕੈਂਪ ਫਾਇਰ ਨੂੰ ਕੈਲੀਫੋਰਨੀਆ ਦੇ ਇਤਿਹਾਸ ‘ਚ ਸਭ ਤੋਂ ਭਿਆਨਕ ਦੱਸਿਆ ਜਾ ਰਿਹਾ ਹੈ, ਜਿਸ ‘ਚ ਸ਼ਨੀਵਾਰ ਦੀਆਂ ਪੰਜ ਮੌਤਾਂ ਮਿਲਾ ਕੇ 76 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਅੱਗ ਨੇ ਕੈਲੀਫੋਰਨੀਆ ਦਾ ਵੱਡਾ ਇਲਾਕਾ ਤਬਾਹ ਕਰ ਦਿੱਤਾ ਹੈ। 10,000 ਘਰ ਤੇ 2,500 ਹੋਰ ਬਿਲਡਿੰਗਾਂ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀਆਂ ਹਨ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਕਾਰਨ 47,200 ਲੋਕਾਂ ਨੂੰ ਸੁਰੱਖਿਆ ਥਾਵਾਂ ‘ਤੇ ਪਹੁੰਚਾਇਆ ਗਿਆ ਹੈ ਤੇ 1200 ਲੋਕ ਇਸ ਵੇਲੇ ਸ਼ੈਲਟਰਾਂ ‘ਚ ਰਹਿ ਰਹੇ ਹਨ। ਪੈਰਾਡਾਈਸ ਦੇ ਨੇੜੇ ਚੀਕੋ ‘ਚ ਟਰੰਪ ਨੇ ਫਾਇਰ-ਫਾਇਟਰਸ ਨਾਲ ਮੁਲਾਕਾਤ ਕੀਤੀ ਤੇ ਐਮਰਜੰਸੀ ਸਰਵਿਸ ਦੇ ਹੈੱਟ ਕੁਆਰਟਰ ਦਾ ਵੀ ਦੌਰਾ ਕੀਤਾ। ਇਸ ਦੌਰਾਨ ਉੱਚ ਅਧਿਕਾਰੀਆਂ ਨੇ ਟਰੰਪ ਨੂੰ ਅੱਗ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਤੇ ਦੱਸਿਆ ਕਿ ਕਿਵੇਂ ਅੱਗ ਅੱਗੇ ਵਧ ਰਹੀ ਹੈ। ਟਰੰਪ ਨੇ ਪੈਰਾਡਾਈਸ ਇਲਾਕੇ ਦੇ ਦੌਰੇ ਦੌਰਾਨ ਕੈਲੀਫੋਰਨੀਆ ਦੇ ਜੰਗਲਾਤ ਪ੍ਰਬੰਧਨ ਨੂੰ ਇਸ ਅੱਗ ਦਾ ਦੋਸ਼ੀ ਦੱਸਿਆ।

VIA PUNJAB