ਰੀਪਬਲਿਕਨ ਰਿਕ ਸਕੌਟ ਨੇ ਫਲੋਰੀਡਾ ਦੀ ਸੈਨੇਟ ਸੀਟ ਜਿੱਤੀ

ਵਾਸ਼ਿੰਗਟਨ – ਅਮਰੀਕਾ ਵਿਚ ਫਲੋਰੀਡਾ ਦੇ ਆਊਟਗੋਇੰਗ ਰੀਪਬਲਿਕਨ ਗਵਰਨਰ ਰਿਕ ਸਕੌਟ ਨੇ ਬਿਲ ਨੈਲਸਨ ਨਾਲ ਸ਼ਖਤ ਟੱਕਰ ਵਿਚ ਕਰੀਬੀ ਅੰਤਰ ਨਾਲ ਸੈਨੇਟ ਸੀਟ ਜਿੱਤ ਲਈ ਹੈ। ਐਤਵਾਰ ਨੂੰ ਅਧਿਕਾਰਕ ਆਖਰੀ ਨਤੀਜੇ ਜਾਰੀ ਕੀਤੇ ਗਏ। ਸਾਲ 2001 ਦੇ ਬਾਅਦ ਤੋਂ 3 ਵਾਰ ਇਸ ਸੀਟ ‘ਤੇ ਜਿੱਤ ਹਾਸਲ ਕਰਨ ਵਾਲੇ ਨੈਲਸਨ ਨੂੰ ਇਸ ਵਾਰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਦੁਬਾਰਾ ਹੋਈ ਗਿਣਤੀ ਵਿਚ ਪਤਾ ਲੱਗਿਆ ਕਿ ਡੈਮੋਕ੍ਰੇਟ ਨੈਲਸਨ, ਰੀਪਬਲਿਕਨ ਸਕੌਟ ਤੋਂ ਸਿਰਫ 10,000 ਵੋਟ ਪਿੱਛੇ ਰਹਿ ਗਏ। ਸਕੌਟ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ,”ਮੈਂ ਹੁਣੇ-ਹੁਣੇ ਬਿਲ ਨੈਲਸਨ ਨਾਲ ਗੱਲ ਕੀਤੀ, ਜਿਨ੍ਹਾਂ ਨੇ ਨਿਮਰਤਾ ਨਾਲ ਹਾਰ ਨੂੰ ਸਵੀਕਾਰ ਕੀਤਾ। ਮੈਂ ਉਨ੍ਹਾਂ ਨੂੰ ਸਾਲਾਂ ਤੱਕ ਜਨਤਾ ਦੀ ਸੇਵਾ ਕਰਨ ਲਈ ਧੰਨਵਾਦ ਕਿਹਾ।” ਇਕ ਦਿਨ ਪਹਿਲਾਂ ਹੀ ਡੈਮੋਕ੍ਰੇਟ ਐਂਡਰਿਊ ਗਿਲਮ ਨੇ ਕਰੀਬੀ ਅੰਤਰ ਨਾਲ ਜਿੱਤ ਹਾਸਲ ਕੀਤੀ ਸੀ। ਇਸ ਜਿੱਤ ਦੇ ਨਾਲ ਹੀ ਉਹ ਸਨਸ਼ਾਈਨ ਸੂਬੇ ਦੇ ਪਹਿਲੇ ਅਫਰੀਕੀ-ਅਮਰੀਕੀ ਗਵਰਨਰ ਬਣੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਰ-ਬਾਰ ਫਲੋਰੀਡਾ ਦੀਆਂ ਚੋਣਾਂ ਵਿਚ ਘਪਲਾ ਹੋਣ ਦਾ ਦੋਸ਼ ਲਗਾਇਆ ਪਰ ਸੂਬਾ ਅਤੇ ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਵਿਚ ਕੁਝ ਵੀ ਗੜਬੜੀ ਹੋਣ ਦੇ ਕੋਈ ਸਬੂਤ ਨਹੀਂ ਹਨ।

VIA PUNJAB