- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਨੇ ਪੋਂਪੀਓ ਦਾ ਉੱਤਰ ਕੋਰੀਆ ਦਾ ਦੌਰਾ ਕੀਤਾ ਰੱਦ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਚੋਟੀ ਦੇ ਰਾਜਦੂਤ ਦੇ ਉੱਤਰ ਕੋਰੀਆ ਦੇ ਆਉਣ ਵਾਲੇ ਦੌਰੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਤੇ ਪ੍ਰਮਾਣੂ ਸੰਪਨ ਦੇਸ਼ ਦੀਆਂ ਹਥਿਆਰਬੰਦੀ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਚੀਨ ਦੀ ਨਿੰਦਾ ਕੀਤੀ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਵਿਦੇਸ਼ੀ ਮੰਤਰੀ ਮਾਈਕ ਪੋਂਪੀਓ ਨੂੰ ਅਜੇ ਉੱਤਰ ਕੋਰੀਆ ਨਾ ਜਾਣ ਲਈ ਕਿਹਾ ਗਿਆ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਅਸੀਂ ਕੋਰੀਆਈ ਟਾਪੂ ਦੇ ਪ੍ਰਮਾਣੂ ਹਥਿਆਰਬੰਦੀ ਦੇ ਸਬੰਧ ‘ਚ ਲੋੜੀਂਦੀ ਪ੍ਰਗਤੀ ਨਹੀਂ ਕਰ ਰਹੇ ਹਾਂ। ਟਰੰਪ ਨੇ ਕਿਹਾ ਕਿ ਇਸ ਤੋਂ ਇਲਾਵਾ ਚੀਨ ਨਾਲ ਸਾਡੀ ਬੇਹੱਦ ਸਖਤ ਵਪਾਰ ਸਥਿਤੀ ਦੇ ਚੱਲਦੇ ਮੈਨੂੰ ਨਹੀਂ ਲੱਗਦਾ ਕਿ ਉਹ ਪ੍ਰਮਾਣੂ ਹਥਿਆਰਬੰਦੀ ਦੀ ਪ੍ਰਕਿਰਿਆ ‘ਚ ਮਦਦ ਕਰ ਰਹੇ ਹਨ, ਜਿਵੇਂ ਉਹ ਪਹਿਲਾਂ ਕਰ ਰਹੇ ਸਨ। ਇਕ ਹੋਰ ਟਵੀਟ ‘ਚ ਟਰੰਪ ਨੇ ਕਿਹਾ ਕਿ ਪੋਂਪੀਓ ਨੇੜਲੇ ਸਮੇਂ ‘ਚ ਹੁਣ ਵੀ ਉੱਤਰ ਕੋਰੀਆ ਜਾ ਸਕਦੇ ਹਨ ਤੇ ਉਹ ਚੀਨ-ਅਮਰੀਕਾ ਦੇ ਵਪਾਰ ਸਬੰਧਾਂ ਦੇ ਸੁਲਝਣ ‘ਤੇ ਨਿਰਭਰ ਕਰੇਗਾ। ਟਰੰਪ ਨੇ ਕਿਹਾ ਕਿ ਉਦੋਂ ਤੱਕ ਦੇ ਲਈ ਮੈਂ ਚੇਅਰਮੈਨ ਕਿਮ ਨੂੰ ਗਰਮਜੋਸ਼ੀ ਨਾਲ ਭਰਿਆ ਸਲਾਮ ਭੇਜਦਾ ਹਾਂ। ਮੈਂ ਜਲਦੀ ਉਨ੍ਹਾਂ ਨਾਲ ਮਿਲਣ ਦੀ ਕਾਮਨਾ ਕਰਦਾ ਹਾਂ।


