ਟਰੰਪ ਦੀ ਪ੍ਰਵਾਸੀ ਨੀਤੀ ਠੀਕ ਨਹੀਂ : ਅਮਰੀਕੀ ਕੰਪਨੀਆਂ

ਵਾਸ਼ਿੰਗਟਨ- ਅਮਰੀਕਾ ਦੀਆਂ ਉੱਚ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ. ਈ. ਓਜ਼.) ਨੇ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਪ੍ਰਸ਼ਾਸਨ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਨੂੰ ਗਲਤ ਕਰਾਰ ਦਿੰਦੇ ਹੋਏ ਇਸ ਨਾਲ ਅਮਰੀਕੀ ਫਰਮਾਂ (ਕੰਪਨੀਆਂ) ਦਾ ਪਰਿਚਾਲਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰਤੀਯੋਗੀ ਸਮਰੱਥਾ ‘ਤੇ ਵੀ ਭਾਰੀ ਅਸਰ ਪਵੇਗਾ। ਮੁੱਖ ਕਾਰਜਕਾਰੀਆਂ ਨੇ ਪੇਸ਼ੇਵਰਾਂ ਲਈ ਐੱਚ-1 ਬੀ ਵੀਜ਼ਾ ਅਤੇ ਹੋਰ ਨੀਤੀਆਂ ਨੂੰ ਗਲਤ ਕਰਾਰ ਦਿੱਤਾ ਹੈ। ਬਿਜ਼ਨੈੱਸ ਰਾਊਂਡਟੇਬਲ ਦੇ ਮੈਂਬਰਾਂ ਨੇ ਅਮਰੀਕਾ ਦੀ ਗ੍ਰਹਿ ਮੰਤਰੀ ਕਸਰਿਟਜਨ ਨੀਲਸਨ ਨੂੰ ਲਿੱਖੀ ਇਕ ਚਿੱਠੀ ‘ਚ ਕਿਹਾ ਕਿ ਇੰਮੀਗ੍ਰੇਸ਼ਨ ਨੀਤੀ ਦੇ ਗਲਤ ਹੋਣ ਕਾਰਨ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਰਮਚਾਰੀਆਂ ‘ਚ ਬੈਚੇਨੀ ਹੈ। ਇਸ ਚਿੱਠੀ ‘ਤੇ ਐਪਲ ਦੇ ਸੀ. ਈ. ਓ. ਟਿਮ ਕੁੱਕ, ਮਾਸਟਰਕਾਰਡ ਦੇ ਮੁੱਖੀ ਅਤੇ ਸੀ. ਈ. ਓ. ਅਜੇ ਬੰਗਾ ਅਤੇ ਸਿਸਕੋ ਸਿਸਟਮ ਦੇ ਚੇਅਰਮੈਨ ਅਤੇ ਸੀ. ਈ. ਓ. ਚੁਕ ਰਾਬਿਨਸ਼ ਦੇ ਹਸਤਾਖਰ ਹਨ। ਬਿਜ਼ਨੈੱਸ ਰਾਊਂਡਟੇਬਲ ਅਮਰੀਕਾ ਦੀਆਂ ਮੁੱਖ ਕੰਪਨੀਆਂ ਦੇ ਮੁੱਖ ਅਧਿਕਾਰੀਆਂ ਦਾ ਸੰਘ ਹੈ। ਸੰਘ ਨੇ ਵੀਰਵਾਰ ਨੂੰ ਆਖਿਆ ਕਿ ਅਮਰੀਕੀ ਸਰਕਾਰ ਦੀ ਅਸਥਿਰ ਕਾਰਵਾਈ ਅਤੇ ਅਨਿਸ਼ਚਤਤਾ ਕਾਰਨ ਆਰਥਿਕ ਵਾਧਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਚਿੱਠੀ ‘ਚ ਵਿਦੇਸ਼ੀ ਕਾਮਿਆਂ ਲਈ ਐੱਚ-1ਬੀ ਵੀਜ਼ਾ ਅਰਜ਼ੀਆਂ ਦੇ ਵਰਤਮਾਨ ਪ੍ਰਬੰਧਨ ‘ਤੇ ਵੀ ਚਾਨਣਾ ਪਾਇਆ ਗਿਆ ਹੈ, ਇਸ ਕਲਾਸ ਨੂੰ ਤਕਨਾਲੋਜੀ ਉਦਯੋਗ ਦੇ ਬਰਾਬਰ ਦੇਖਿਆ ਜਾਂਦਾ ਹੈ ਪਰ ਇਸ ‘ਚ ਆਰਕੀਟੈਕਟਸ, ਅਰਥ ਸ਼ਾਸਤਰੀ, ਡਾਕਟਰ ਅਤੇ ਅਧਿਆਪਕ ਵੀ ਸ਼ਾਮਲ ਹਨ।

VIA PUNJAB