- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਵੱਲੋਂ ਤਿੰਨ ਭਾਰਤੀ ਅਹਿਮ ਪ੍ਰਸ਼ਾਸਨਿਕ ਅਹੁਦਿਆਂ ਲਈ ਨਾਮਜ਼ਦ
ਵਾਸ਼ਿੰਗਟਨ – ਅਮਰੀਕੀ ਸਦਰ ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਤਿੰਨ ਅਮਰੀਕੀਆਂ ਨੂੰ ਅਹਿਮ ਪ੍ਰਸ਼ਾਸਨਿਕ ਅਹੁਦਿਆਂ ਲਈ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਪਰਮਾਣੂ ਮਾਹਿਰ ਰੀਟਾ ਬਰਨਵਾਲ ਵੀ ਸ਼ਾਮਲ ਹੈ, ਜਿਸ ਨੂੰ ਊਰਜਾ(ਪਰਮਾਣੂ ਊਰਜਾ) ਬਾਰੇ ਸਹਾਇਕ ਸਕੱਤਰ ਦੇ ਅਹੁਦੇ ਲਈ ਮਨੋਨੀਤ ਕੀਤਾ ਗਿਆ ਹੈ। ਹੋਰਨਾਂ ਦੋ ਭਾਰਤੀ-ਅਮਰੀਕੀਆਂ ਵਿੱਚੋਂ ਆਦਿੱਤਿਆ ਬਾਮਜ਼ਈ ਨੂੰ ਪ੍ਰਾਈਵੇਸੀ ਤੇ ਸਿਵਲ ਲਿਬਰਟੀਜ਼ ਓਵਰਸਾਈਟ ਬੋਰਡ ਦੇ ਮੈਂਬਰ ਅਤੇ ਬਿਮਲ ਪਟੇਲ ਨੂੰ ਟਰੈਜ਼ਰੀ (ਖ਼ਜ਼ਾਨੇ) ਦੇ ਸਹਾਇਕ ਸਕੱਤਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਤਿੰਨੇ ਨਾਂ ਅਗਲੇਰੀ ਪ੍ਰਵਾਨਗੀ ਲਈ ਸੈਨੇਟ ਨੂੰ ਭੇਜ ਦਿੱਤੇ ਗਏ ਹਨ। ਟਰੰਪ ਹੁਣ ਤਕ ਤਿੰਨ ਦਰਜਨ ਭਾਰਤੀ-ਅਮਰੀਕੀਆਂ ਨੂੰ ਅਹਿਮ ਸਰਕਾਰੀ ਅਹੁਦਿਆਂ ਲਈ ਨਾਮਜ਼ਦ ਜਾਂ ਨਿਯੁਕਤ ਕਰ ਚੁੱਕੇ ਹਨ। ਰੀਟਾ ਬਰਨਵਾਲ ਇਸ ਵੇਲੇ ਗੇਟਵੇਅ ਫਾਰ ਐਕਸਿਲੇਰੇਟਿਡ ਇਨੋਵੇਸ਼ਨ ਇਨ ਨਿਊਕਲੀਅਰ ਵਿੱਚ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਹੈ। ਜੇਕਰ ਸੈਨੇਟ ਉਨ੍ਹਾਂ ਦੇ ਨਾਂ ’ਤੇ ਮੋਹਰ ਲਾ ਦਿੰਦੀ ਹੈ ਤਾਂ ਉਨ੍ਹਾਂ ਹੱਥ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਊਰਜਾ ਬਾਰੇ ਦਫ਼ਤਰ ਦੀ ਕਮਾਨ ਆ ਜਾਏਗੀ। ਉਧਰ ਯੇਲ ਯੂਨੀਵਰਸਿਟੀ ਤੋਂ ਗਰੈਜੂਏਟ ਬਾਮਜ਼ਈ ਸਿਵਲ ਪ੍ਰੋਸੀਜ਼ਰ, ਪ੍ਰਸ਼ਾਸਨਿਕ ਕਾਨੂੰਨ, ਸੰਘੀ ਅਦਾਲਤਾਂ, ਕੌਮੀ ਸੁਰੱਖਿਆ ਕਾਨੂੰਨ ਤੇ ਕੰਪਿਊਟਰ ਅਪਰਾਧ ਬਾਰੇ ਪੜ੍ਹਾਉਣ ਦੇ ਨਾਲ ਇਨ੍ਹਾਂ ਬਾਰੇ ਲਿਖਦੇ ਹਨ।


