- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਡਯਾ ਦੀ ਮੌਜੂਦਗੀ ਨਾਲ ਬਣਨ ਵਾਲਾ ਸੰਤੁਲਨ ਟੀਮ ਲਈ ਜ਼ਰੂਰੀ : ਧਵਨ
ਮੈਲਬੋਰਨ – ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀਰਵਾਰ ਨੂੰ ਕਿਹਾ ਕਿ ਮੁਅੱਤਲ ਆਲਰਾਊਂਡਰ ਹਾਰਦਿਕ ਪੰਡਯਾ ਦੀ ਮੌਜੂਦਗੀ ਟੀਮ ਦੇ ਸੰਤੁਲਨ ਲਈ ਜ਼ਰੂਰੀ ਹੈ ਪਰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੀ ਟੀਮ ਆਸਟਰੇਲੀਆ ਖਿਲਾਫ ਵਨ ਡੇ ਵਿਚ 5ਵੇਂ ਗੇਂਦਬਾਜ਼ ਦੀ ਕਮੀ ਮਹਿਸੂਸ ਕਰ ਰਹੀ ਹੈ। ਭਾਰਤੇ ਅਤੇ ਆਸਟਰੇਲੀਆ ਵਿਚਾਲੇ ਤੀਜਾ ਅਤੇ ਆਖਰੀ ਵਨ ਡੇ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਪਹਿਲੇ 2 ਵਨ ਡੇ ਮੈਚਾਂ ਵਿਚ ਖਲੀਲ ਅਹਿਮਦ ਅਤੇ ਮੁਹੰਮਦ ਸਿਰਾਜ ਦੇ ਅਸਫਲ ਰਹਿਣ ਨਾਲ ਟੀਮ ਦੇ ਪਲੇਇੰਗ ਇਲੈਵਨ ਵਿਚ ਬਦਲਾਅ ਲਾਜ਼ਮੀ ਹੈ। ਧਵਨ ਨੇ ਦੋਵਾਂ ਨੌਜਵਾਨ ਤੇਜ਼ ਗੇਂਦਬਾਜ਼ਾਂ ਦਾ ਬਚਾਅ ਕੀਤਾ ਪਰ ਕਿਹਾ ਕਿ ਸੰਤੁਲਨ ਲਈ ਟੀਮ ਵਿਚ ਹਰਫਨਮੌਲਾ ਦਾ ਹੋਣਾ ਜ਼ਰੂਰੀ ਹੈ। ਭਾਰਤ ਨੂੰ ਪੰਡਯਾ ਦੀ ਕਮੀ ਮਹਿਸੂਸ ਹੋ ਰਹੀ ਹੈ ਜੋ ਇਕ ਟੀਵੀ ਸ਼ੋਅ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਮੁਅੱਤਲ ਹੈ। ਧਵਨ ਨੇ ਪ੍ਰੈਸ ਕਾਨਫ੍ਰੈਂਸ ‘ਚ ਕਿਹਾ, ”ਹਾਰਦਿਕ ਨਾਲ ਜੋ ਸੰਤੁਲਨ ਬਣਦਾ ਹੈ, ਉਹ ਟੀਮ ਲਈ ਕਾਫੀ ਮਹੱਤਵਪੂਰਨ ਹੈ। ਉਸ ਨੇ ਅਕਸਰ ਵੱਡੀਆਂ ਸਾਂਝੇਦਾਰੀਆਂ ਤੋੜੀਆਂ ਹਨ। ਟੈਸਟ ਅਤੇ ਵਨ ਡੇ ਦੋਵਾਂ ਵਿਚ ਹਰਫਨਮੌਲਾ ਕਾਫੀ ਮਹੱਤਵਪੂਰਨ ਹੁੰਦਾ ਹੈ। ਅਹਿਮਦ ਅਤੇ ਸਿਰਾਜ ਦੇ ਨਾਲ ਤਜ਼ਰਬਾ ਨਿਖਰੇਗਾ। ਟੀਮ ਨੂੰ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ। ਸਾਨੂੰ ਉਨ੍ਹਾਂ ਦਾ ਸਾਥ ਦੇਣਾ ਹੈ ਤਾਕਿ ਉਹ ਇਸ ਤੋਂ ਸਬਕ ਲੈ ਕੇ ਆਪਣਾ ਪ੍ਰਦਰਸ਼ਨ ਸੁਧਾਰ ਸਕਣ।


