- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਡਬਲਿਊ.ਵੀ.ਰਮਨ ਹੋਣਗੇ ਭਾਰਤੀ ਮਹਿਲਾ ਟੀਮ ਦੇ ਕੋਚ
ਮੁੰਬਈ – ਦੱਖਣੀ ਅਫਰੀਕਾ ਦੇ ਗੈਰੀ ਕਰਸਟਨ ਦੇ ਮੁਕਾਬਲੇ ਤਰਜੀਹ ਦਿੰਦਿਆਂ ਸਾਬਕਾ ਸਲਾਮੀ ਬੱਲੇਬਾਜ਼ ਡਬਲਿਊ ਰਮਨ ਨੂੰ ਵੀਰਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਕੋਚ ਨਿਯੁਕਤ ਕਰ ਦਿੱਤਾ ਗਿਆ ਹੈ ਜਦੋਂ ਕਿ ਚੋਣ ਪ੍ਰਕਿਰਿਆ ਨੂੰ ਲੈ ਕੇ ਪ੍ਰਬੰਧਕਾਂ ਵਿਚ ਮੱਤਭੇਦ ਹਨ।ਸ੍ਰੀ ਰਮਨ ਇਸ ਸਮੇਂ ਬੰਗਲੌਰ ਵਿਚ ਕੌਮੀ ਕ੍ਰਿਕਟ ਅਕੈਡ੍ਰਮੀ ਵਿਚ ਬੱਲੇਬਾਜ਼ੀ ਸਲਾਹਕਾਰ ਵਜੋਂ ਨਿਯੁਕਤ ਹਨ। ਉਹ ਅਗਲੇ ਮਹੀਨੇ ਪਹਿਲੀ ਵਾਰ ਨਿਊਜ਼ੀਲੈਂਡ ਵਿਚ ਟੀਮ ਦੇ ਨਾਲ ਜਾਣਗੇ। ਇਹ ਐਲਾਨ ਅੱਜ ਹੋਈ ਇੰਟਰਵਿਊ ਤੋਂ ਬਾਅਦ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਵਿਚ ਸਾਬਕਾ ਕਪਤਾਨ ਕਪਿਲ ਦੇਵ, ਅੰਸ਼ੂਮਾਨ ਗਾਇਕਵਾੜ ਅਤੇ ਐੱਸ ਰੰਗਾਸਵਾਮੀ ਸ਼ਾਮਲ ਸਨ। ਹਾਲਾਂਕਿ ਦੱਖਣੀ ਅਫਰੀਕੀ ਕੋਚ ਦੀ ਚੋਣ ਨੂੰ ਲੈ ਕੇ ਗੈਰਯਕੀਨੀ ਬਣੀ ਹੋਈ ਸੀ ਕਿਉਂਕਿ ਉਹ ਆਈਪੀਐਲ ਲੀਗ ਫਰੈਂਚਾਈਜ਼ੀ ਰਾਇਲ ਚੈਲੰਜਰਜ਼ ਬੰਗਲੌਰ ਦੇ ਕੋਚ ਦਾ ਅਹੁਦਾ ਛੱਡਣ ਲਈ ਤਿਆਰ ਨਹੀਂ ਹੈ। ਇੰਟਰਵਿਊ ਦੇਣ ਵਾਲਿਆਂ ਵਿਚ ਵੈਂਕਟੇਸ਼ ਪ੍ਰਸਾਦ, ਬਰੈਡ ਹੌਗ, ਮਨੋਜ ਪ੍ਰਭਾਕਰ, ਟਰੈਂਟ ਜੌਹਨਸਟਨ, ਦਮਿਤਰੀ ਮਾਸਕਰੇਹਾਂਸ, ਕਲਪਨਾ ਵੈਂਕਟਾਚਾਰ ਸ਼ਾਮਲ ਸਨ।


