- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਡਬਲਜ਼ ਕੁਆਰਟਰ ਫਾਈਨਲ ‘ਚ ਹਾਰੇ ਬੋਪੰਨਾ-ਵੇਸੇਲਿਨ
ਭਾਰਤ ਦੇ ਰੋਹਨ ਬੋਪੰਨਾ ਅਤੇ ਫਰਾਂਸ ਦੇ ਐਡਵਰਡ ਰੋਜਰ ਵੇਸੇਲਿਨ ਦੀ 15ਵਾਂ ਦਰਜਾ ਪ੍ਰਾਪਤ ਜੋੜੀ ਨੂੰ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ.ਐੱਸ. ਓਪਨ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਵਾਂ ਦਰਜਾ ਪ੍ਰਾਪਤ ਕੋਲੰਬੀਆਈ ਜੋੜੀ ਜੁਆਨ ਸੇਬੇਸਟੀਅਨ ਕਬਾਲ ਅਤੇ ਰੋਬਰਟ ਫਰਾਹ ਨੇ ਬੋਪੰਨਾ ਅਤੇ ਐਡਵਰਡ ਨੂੰ ਬੁੱਧਵਾਰ ਨੂੰ ਲਗਾਤਾਰ ਸੈੱਟਾਂ ‘ਚ 6-3, 6-4 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ। ਮੈਚ ਇਕ ਘੰਟਾ 10 ਮਿੰਟ ਤਕ ਚਲਿਆ। ਕਬਾਲ-ਫਰਾਹ ਨੇ ਆਪਣੇ ਦੋਵੇਂ ਬ੍ਰੇਕ ਅੰਕਾਂ ਦਾ ਲਾਹਾ ਲਿਆ ਜਦਕਿ ਬੋਪੰਨਾ-ਐਡਵਰਡ ਆਪਣੇ ਇਕਮਾਤਰ ਬ੍ਰੇਕ ਅੰਕ ਦਾ ਲਾਹਾ ਨਾ ਲੈ ਸਕੇ। ਬੋਪੰਨਾ ਅਤੇ ਐਡਵਰਡ ਨੇ 10 ਬੇਵਜ੍ਹਾ ਭੁੱਲਾਂ ਕੀਤੀਆਂ ਜੋ ਉਨ੍ਹਾਂ ਦੀ ਹਾਰ ਦਾ ਕਾਰਨ ਬਣਿਆ।


