ਨਹਿਰਾ ਬਣਿਆ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਕੋਚ

ਬੈਂਗਲੁਰੂ- ਆਈ. ਪੀ. ਐੱਲ. ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਗੇਂਦਬਾਜ਼ੀ ਕੋਚ ਆਸ਼ੀਸ਼ ਨਹਿਰਾ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਨਹਿਰਾ ਹੁਣ ਗੈਰੀ ਕਰਸਟਨ ਦੇ ਨਾਲ ਆਰ. ਸੀ. ਬੀ. ਦੀ ਕੋਚਿੰਗ ਟੀਮ ਦਾ ਹਿੱਸਾ ਹੋਵੇਗਾ। ਨਹਿਰਾ ਇਸੇ ਸਾਲ ਜਨਵਰੀ ਵਿਚ ਆਰ. ਸੀ. ਬੀ. ਦਾ ਗੇਂਦਬਾਜ਼ੀ ਕੋਚ ਬਣਿਆ ਸੀ। ਆਰ. ਸੀ. ਬੀ. ਦਾ ਕੋਚ ਨਿਯੁਕਤ ਹੋਣ ‘ਤੇ ਨਹਿਰਾ ਨੇ ਕਿਹਾ ਕਿ ਇਸ ਸਾਲ ਜਨਵਰੀ ਵਿਚ ਆਰ. ਸੀ. ਬੀ. ਦੀ ਕੋਚਿੰਗ ਟੀਮ ਵਿਚ ਸ਼ਾਮਲ ਹੋਣਾ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਮੈਨੂੰ ਆਰ. ਸੀ. ਬੀ. ਦੀ ਲੀਡਰਸ਼ਿਪ ਟੀਮ ਵਿਚ ਸ਼ਾਮਲ ਕਰਨ ਲਈ ਮੈਂ ਟੀਮ ਮੈਨੇਜਮੈਂਟ ਦਾ ਸ਼ੁਕਰੀਆ ਅਦਾ ਕਰਦਾ ਹਾਂ।

VIA PUNJAB