- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤਾਲਿਬਾਨ ਨਾਲ ਕਾਫੀ ਸਾਰਥਕ ਰਹੀ ਗੱਲਬਾਤ : ਅਮਰੀਕਾ
ਵਾਸ਼ਿੰਗਟਨ – ਅਮਰੀਕੀ ਵਾਰਤਾਕਾਰ ਦਲ ਦੇ ਇਕ ਮੈਂਬਰ ਨੇ ਆਖਿਆ ਹੈ ਕਿ ਤਾਲਿਬਾਨ ਨਾਲ ਹਾਲ ਹੀ ‘ਚ ਹੋਈ ਗੱਲਬਾਤ ਕਾਫੀ ਸਾਰਥਕ ਰਹੀ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਕਿ ਵਾਸ਼ਿੰਗਟਨ ਨੇ ਅਫਗਾਨਿਸਤਾਨ ‘ਚੋਂ ਆਪਣੇ 14,000 ਫੌਜੀਆਂ ਦੀ ਵਾਪਸੀ ਲਈ ਸਮਾਂ ਸੀਮਾ ਨਿਰਧਾਰਤ ਕਰਨ ਦੀ ਗੱਲ ਕਹੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਦੀ ਪਿਛਲੇ ਮਹੀਨੇ ਕਾਬੁਲ ਦੀ ਯਾਤਰਾ ਤੋਂ ਬਾਅਦ ਇਸ ਗੱਲਬਾਤ ‘ਚ ਗਤੀ ਆਈ ਹੈ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਵਾਸ਼ਿੰਗਟਨ ਨੂੰ ਉਮੀਦ ਹੈ ਕਿ ਇਕ ਸਤੰਬਰ ਤੋਂ ਪਹਿਲਾਂ ਕੋਈ ਸਮਝੌਤਾ ਹੋ ਸਕਦਾ ਹੈ। ਕਤਰ ਦੀ ਰਾਜਧਾਨੀ ਦੋਹਾ ‘ਚ ਅਮਰੀਕੀ ਵਾਰਤਾਕਾਰ ਦਲ ਦੇ ਇਕ ਮੈਂਬਰ ਨੇ ਏਜੰਸੀ ਨੂੰ ਸ਼ੁੱਕਰਵਾਰ ਨੂੰ ਦੱਸਿਆ ਕਿ ਅਮਰੀਕਾ ਨੇ ਸ਼ਾਂਤੀ ਸਮਝੌਤੇ ਤਹਿਤ 18 ਮਹੀਨੇ ‘ਚ ਵਾਪਸੀ ਲਈ ਪੇਸ਼ਕਸ਼ ਨਹੀਂ ਕੀਤੀ ਹੈ।ਦੋਹਾ ‘ਚ ਤਾਲਿਬਾਨ ਦਾ ਸਿਆਸੀ ਦਫਤਰ ਹੈ ਅਤੇ ਉਥੇ ਵਾਰਤਾ ਹੋ ਰਹੀ ਹੈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਕੁਝ ਮਹੀਨੇ ਪਹਿਲਾਂ ਸੰਵਾਦ ਕਮੇਟੀ ਨੂੰ ਸਮਾਂ ਸੀਮਾ ਦੇ ਬਾਰੇ ‘ਚ ਦੱਸਿਆ ਸੀ ਕਿ ਅਮਰੀਕੀ ਵਾਰਤਾਕਾਰ ਉਸ ਬਾਰੇ ‘ਚ ਦੱਸ ਰਹੇ ਸਨ।


