- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰਮਾਣੂ ਮਾਮਲੇ ਤੇ ਟਰੰਪ ਦੀ ਈਰਾਨ ਨੂੰ ਅਲਰਟ ਰਹਿਣ ਦੀ ਸਲਾਹ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਉਸ ਦੇ ਯੂਰੇਨੀਅਮ ਐਨਰਿਚਮੈਂਟ ‘ਤੇ ਲਗਾਈ ਗਈ ਲਿਮਟ ਦੇ ਉਲੰਘਣ ਨੂੰ ਲੈ ਕੇ ਐਤਵਾਰ ਨੂੰ ਅਪੀਲ ਕੀਤੀ। ਟਰੰਪ ਨੇ ਨਿਊ ਜਰਸੀ ਦੇ ਮੌਰੀਸਟਾਊਨ ‘ਚ ਪੱਤਰਕਾਰਾਂ ਨੂੰ ਕਿਹਾ,”ਵਧੀਆ ਹੋਵੇਗਾ ਕਿ ਈਰਾਨ ਸਾਵਧਾਨ ਰਹੇ ਕਿਉਂਕਿ ਤੁਸੀਂ ਇਕ ਕਾਰਨ ਕਰਕੇ ਯੂਰੇਨੀਅਮ ਐਨਰਿਚਮੈਂਟ ਵਧਾਓਗੇ ਅਤੇ ਮੈਂ ਦੱਸਾਂਗਾ ਕਿ ਇਸ ਦਾ ਕਾਰਨ ਕੀ ਹੈ ਪਰ ਇਹ ਸਹੀ ਨਹੀਂ ਹੈ। ਵਧੀਆ ਹੋਵੇਗਾ ਉਹ ਸਾਵਧਾਨ ਰਹਿਣ।” ਟਰੰਪ ਦੇ ਉੱਚ ਡਿਪਲੋਮੈਟ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਕਿਹਾ ਸੀ ਕਿ ਪ੍ਰਮਾਣੂੰ ਸਮਝੌਤੇ ਤਹਿਤ ਤੈਅ ਕੀਤੀ ਗਈ ਲਿਮਟ ਦੇ ਉਲੰਘਣ ਦੇ ਜਵਾਬ ‘ਚ ਈਰਾਨ ਨੂੰ ਹੋਰ ਸਖਤ ਰੋਕਾਂ ਦਾ ਸਾਹਣਾ ਕਰਨਾ ਪਵੇਗਾ। ਇਹ ਲਿਮਟ ਉਸ ਪ੍ਰਮਾਣੂ ਸਮਝੌਤੇ ਤਹਿਤ ਤੈਅ ਕੀਤੀ ਗਈ ਸੀ ਜੋ ਕੌਮਾਂਤਰੀ ਤਾਕਤਾਂ ਤੇ ਈਰਾਨ ਵਿਚਕਾਰ ਹੋਈ ਸੀ ਪਰ ਪਿਛਲੇ ਸਾਲ ਅਮਰੀਕਾ ਦੇ ਇਸ ਤੋਂ ਬਾਹਰ ਹੋ ਜਾਣ ਦੀ ਵਜ੍ਹਾ ਕਾਰਨ ਖਤਰੇ ‘ਚ ਪੈ ਗਈ ਹੈ।


