ਤਿੱਬਤ ‘ਚ ਅਮਰੀਕਾ ਲਿਆਏਗਾ ਨਵਾਂ ਕਾਨੂੰਨ

ਵਾਸ਼ਿੰਗਟਨ – ਤਿੱਬਤ ‘ਚ ਸੀਮਤ ਪਹੁੰਚ ਲਈ ਚੀਨ ਨੂੰ ਜਵਾਬਦੇਹ ਠਹਿਰਾਉਣ ਵਾਲੇ ਇਕ ਮਹੱਤਵਪੂਰਨ ਬਿੱਲ ਪਾਸ ਹੋਣ ਦੀ ਸ਼ਲਾਘਾ ਕਰਦੇ ਹੋਏ ਅਮਰੀਕੀ ਸੰਸਦ ਨੇ ਸ਼ੁੱਕਰਵਾਰ ਨੂੰ ਬੀਜਿੰਗ ਨੂੰ ਇਹ ਯਾਦ ਦਿਵਾਇਆ ਕਿ ਤਿੱਬਤ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਸੰਗਠਿਤ ਤਰੀਕੇ ਨਾਲ ਉਲੰਘਣਾ ਕਰਨ ਵਾਲੇ ਚੀਨ ਦੇ ਅਧਿਕਾਰੀਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਕਾਂਗਰਸ ਦੇ ਮੈਂਬਰ ਜੇਮਸ ਮੈਕਗਵਰਨ ਅਤੇ ਰੈਂਡੀ ਹਲਟਗ੍ਰੇਨ ਅਤੇ ਸੈਨੇਟਰ ਟੈਮੀ ਬਾਲਡਵਿਨ ਅਤੇ ਮਾਰਕੋ ਰੂਬੀਓ ਨੇ ਸਾਂਝੇ ਬਿਆਨ ਵਿਚ ਸੈਨੇਟ ਵਿਚ ਬਿੱਲ ਦੇ ਪਾਸ ਹੋਣ ਦੀ ਪ੍ਰਸ਼ੰਸਾ ਕੀਤੀ। ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਦਿ ਰੇਸੀਪ੍ਰੋਕਲ ਐਕਸੈਸ ਟੂ ਤਿੱਬਤ ਐਕਟ ਪਾਸ ਕੀਤਾ, ਜਿਸ ਵਿਚ ਤਿੱਬਤ ਜਾਣ ਨਾਲ ਅਮਰੀਕੀ ਨਾਗਰਿਕਾਂ, ਸਰਕਾਰੀ ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ ਰੋਕਣ ਵਾਲੇ ਚੀਨ ਦੇ ਅਧਿਕਾਰੀਆਂ ‘ਤੇ ਵੀਜ਼ਾ ਪਾਬੰਦੀ ਲਗਾਉਣ ਦੀ ਵਿਵਸਥਾ ਹੈ।

VIA PUNJAB