- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤੁਲਸੀ ਗੈਬਰਡ ਵਲੋਂ ਗੂਗਲ ਤੇ 50 ਮਿਲੀਅਨ ਡਾਲਰ ਹਰਜਾਨੇ ਦਾ ਮੁਕੱਦਮਾ
ਨਿਊਯਾਰਕ – ਹਵਾਈ ਤੋਂ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਤੁਲਸੀ ਗੈਬਰਡ ਨੇ ਗੂਗਲ ਕੰਪਨੀ ਤੇ ਮੁਕੱਦਮਾ ਠੋਕਿਆ ਹੈ, ਜਿਸ ਵਿੱਚ ਉਸ ਨੇ ਇਲਜ਼ਾਮ ਲਾਇਆ ਹੈ ਕਿ ਜੂਨ ਵਿਚ ਪਹਿਲੀ ਡੈਮੋਕ੍ਰੇਟਿਕ ਬਹਿਸ ਤੋਂ ਬਾਅਦ ਉਸ ਦੇ ਪ੍ਰਚਾਰ ਖਾਤੇ ਨੂੰ ਸੰਖੇਪ ਸਮੇਂ ਲਈ ਮੁਅੱਤਲ ਕੀਤਾ ਸੀ|ਤੁਲਸੀ ਗੈਬਰਡ ਅਤੇ ਉਸ ਦੇ ਚੋਣ ਸਾਥੀ ਗੂਗਲ ਨੂੰ ਚੋਣ ਮੁਹਿੰਮ ਵਿੱਚ ਹੋਰ ਦਖ਼ਲ-ਅੰਦਾਜ਼ੀ ਤੋਂ ਰੋਕਣ ਲਈ ਅਦਾਲਤੀ ਹੁਕਮਾਂ ਨੂੰ ਹਾਸਿਲ ਕਰਨ ਲਈ ਯਤਨਸ਼ੀਲ ਹਨ ਅਤੇ ਹੋਏ ਨੁਕਸਾਨ ਲਈ ਘੱਟੋ-ਘੱਟ 50 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕਰ ਰਹੇ ਹਨ| ਇਹ ਮਾਮਲਾ ਅਜਿਹਾ ਪਹਿਲਾ ਮਾਮਲਾ ਹੈ, ਜਿਸ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੇ ਕਿਸੇ ਉਮੀਦਵਾਰ ਨੇ ਮੁੱਖ ਤਕਨੀਕੀ ਕੰਪਨੀ ਨੂੰ ਅਦਾਲਤ ਵਿੱਚ ਘੜੀਸਿਆ ਹੈ| ਰਿਪਬਲਿਕ ਪਾਰਟੀ ਨਾਲ ਸਬੰਧਤ ਕੁਝ ਸ਼ਖ਼ਸੀਅਤਾਂ ਨੇ ਪਿਛਲੇ ਵਰ੍ਹੇ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਸਨ ਪਰ ਡੈਮੋਕ੍ਰੇਟਿਕ ਪਾਰਟੀ ਦੇ ਕਿਸੇ ਆਗੂ ਨੇ ਕੋਈ ਅਵਾਜ਼ ਬੁਲੰਦ ਨਹੀਂ ਕੀਤੀ ਸੀ|


