ਤੇਂਦੁਲਕਰ ਤੇ ਲਕਸ਼ਮਣ ਦੀ ਪੇਸ਼ੀ ਮੌਕੇ ਮੌਜੂਦ ਰਹੇਗਾ ਬੀਸੀਸੀਆਈ ਮੁਖੀ

ਨਵੀਂ ਦਿੱਲੀ – ਲੋਕਪਾਲ ਜਸਟਿਸ ਡੀਕੇ ਜੈਨ ਹਿੱਤਾਂ ਦੇ ਟਕਰਾਅ ਦੇ ਕਥਿਤ ਮਾਮਲੇ ਵਿੱਚ ਜੇਕਰ ਸਚਿਨ ਤੇਂਦੁਲਕਰ ਅਤੇ ਵੀਵੀਐਸ ਲਕਸ਼ਮਣ ਨੂੰ ਨਿੱਜੀ ਸੁਣਵਾਈ ਲਈ ਤਲਬ ਕਰਦੇ ਹਨ ਤਾਂ ਬੀਸੀਸੀਆਈ ਦੇ ਸੀਈਓ ਰਾਹੁਲ ਜੌਹਰੀ ਅਤੇ ਕਾਨੂੰਨੀ ਟੀਮ ਵੀ ਇਸ ਦੌਰਾਨ ਮੌਜੂਦ ਰਹੇਗੀ।ਤੇਂਦੁਲਕਰ ਅਤੇ ਲਕਸ਼ਮਣ ਪਹਿਲਾਂ ਹੀ ਆਪੋ-ਆਪਣਾ ਜਵਾਬ ਸੌਂਪ ਚੁੱਕੇ ਹਨ ਅਤੇ ਦੋਵਾਂ ਨੇ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮੈਂਬਰਾਂ ਅਤੇ ਆਪਣੀਆਂ ਸਬੰਧਿਤ ਫਰੈਂਚਾਈਜ਼ੀ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿੱਚ ਮੇਂਟਰ ਦੀ ਦੂਹਰੀ ਭੂਮਿਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਹਿੱਤਾਂ ਦੇ ਟਕਰਾਅ ਤੋਂ ਇਨਕਾਰ ਕੀਤਾ ਹੈ। ਬੀਸੀਸੀਆਈ ਨੂੰ ਉਮੀਦ ਹੈ ਕਿ ਕੁਦਰਤੀ ਨਿਆਂ ਦੇ ਸਿਧਾਂਤ ਤਹਿਤ ਜਸਟਿਸ ਜੈਨ ਤੇਂਦੁਲਕਰ ਅਤੇ ਲਕਸ਼ਮਣ ਦੋਵਾਂ ਨੂੰ ਸੁਣਵਾਈ ਲਈ ਬੁਲਾਉਣਗੇ ਅਤੇ ਬੋਰਡ ਦੀ ਪ੍ਰਤੀਨਿਧਤਾ ਸੀਈਓ ਜੌਹਰੀ ਕਰਨਗੇ।

VIA PUNJAB