- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਸਤਾਵੇਜ਼ਾਂ ‘ਚ ਗਲਤੀ ਹੋਣ ‘ਤੇ ਵੀਜ਼ਾ, ਗ੍ਰੀਨ ਕਾਰਡ ਅਰਜ਼ੀਆਂ ਖਾਰਿਜ ਕਰ ਸਕਦੈ ਅਮਰੀਕਾ
ਵਾਸ਼ਿੰਗਟਨ – ਦਸਤਾਵੇਜ਼ਾਂ ‘ਚ ਗਲਤੀ ਹੋਣ ਜਾਂ ਕਿਸੇ ਦਸਤਾਵੇਜ਼ ਦੇ ਘੱਟ ‘ਤੇ ਹੁਣ ਅਮਰੀਕੀ ਅਧਿਕਾਰੀ ਐੱਚ-1ਬੀ ਵੀਜ਼ਾ ਸਣੇ ਹੋਰ ਵੀਜ਼ਾ ਅਰਜ਼ੀਆਂ, ਪਟੀਸ਼ਨ ਜਾਂ ਅਪੀਲ ਨੂੰ ਅਸਵੀਕਾਰ ਕਰ ਸਕਦੇ ਹਨ। ਇਸ ਦੇ ਲਈ ਉਹ ਬਿਨੈਕਾਰ ਨੂੰ ਗਲਤੀ ਸੁਧਾਰਨ ਦਾ ਇਕ ਵੀ ਮੌਕਾ ਨਹੀਂ ਦੇਣਗੇ। ਬਿਨੈਕਾਰਾਂ ‘ਚ ਉਹ ਲੋਕ ਹਨ, ਜੋ ਅਮਰੀਕਾ ਦੇ ਕਾਨੂੰਨੀ ਤੌਰ ‘ਤੇ ਸਥਾਈ ਨਿਵਾਸੀ ਬਣਨਾ ਚਾਹੁੰਦੇ ਹਨ ਜਾਂ ਜਿਹੜੇ ਲੋਕ ਗੈਰ ਪ੍ਰਵਾਸੀ ਦੇ ਤੌਰ ‘ਤੇ ਅਸਥਾਈ ਰੂਪ ‘ਚ ਰਹਿੰਦੇ ਹੋਏ ਉਹ ਕੰਮ ਕਰਨਾ ਚਾਹੁੰਦੇ ਹਨ ਜਾਂ ਉਹ ਲੋਕ ਹੋ ਸਕਦੇ ਹਨ, ਜੋ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦੇ ਰਹੇ ਹਨ। ਹਰ ਸਾਲ ਅਜਿਹੀਆਂ ਕਰੀਬ 7 ਲੱਖ ਅਰਜ਼ੀਆਂ ਦਾਇਰ ਹੁੰਦੀਆਂ ਹਨ ਤੇ ਉਨ੍ਹਾਂ ‘ਤੇ ਫੈਸਲਾ ਹੁੰਦਾ ਹੈ। ਹਾਲਾਂਕਿ ਯਾਤਰਾ ਜਾਂ ਵਪਾਰ ਦੇ ਲਈ ਘੱਟ ਮਿਆਦ ਦੇ ਵੀਜ਼ੇ ਲਈ ਅਰਜ਼ੀ ਦਾਇਰ ਕਰਨ ਵਾਲਿਆਂ ਦੇ ਪ੍ਰਭਾਵੀ ਹੋਣ ਦੀ ਉਮੀਦ ਨਹੀਂ ਹੈ। ਇਸ ਨਵੇਂ ਨਿਯਮ ਨੂੰ ਮੰਗਲਵਾਰ ਨੂੰ ਲਾਗੂ ਕੀਤਾ ਗਿਆ ਹੈ। ਇਮੀਗ੍ਰੇਸ਼ਨ ਵਕੀਲਾਂ, ਵਰਕਰਾਂ ਤੇ ਉਨ੍ਹਾਂ ਸਾਰਿਆਂ ਲੋਕਾਂ ਨੇ ਇਸ ਨੂੰ ‘ਵੱਡਾ ਬਦਲਾਅ’ ਕਿਹਾ ਹੈ। ਇਸ ਦਾ ਸਿੱਧਾ ਅਸਰ ਐੱਚ-1ਬੀ ਵੀਜ਼ਾ ਜਾਂ ਘੱਟ ਮਿਆਦ ਵਾਲੇ ਸਟੇਅ ਐਂਡ ਵਰਕ ਨਾਨ ਇਮੀਗ੍ਰੇਂਟ ਵੀਜ਼ਾ ਧਾਰਕਾਂ ਨੂੰ ਪ੍ਰਭਾਵਿਤ ਕਰੇਗਾ, ਜੋ ਗ੍ਰੀਨ ਕਾਰਡ ‘ਤੇ ਸਥਾਈ ਨਿਵਾਸ ਦੀ ਭਾਲ ਕਰਨ ਦੀ ਯੋਜਨਾ ਬਣਾ ਰਹੇ ਹਨ।


