- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ਤੇ ਹੈਦਰਾਬਾਦ ਵਿਚਾਲੇ ਅਹਿਮ ਮੈਚ ਅੱਜ
ਦਿੱਲੀ ਕੈਪੀਟਲਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੈਸ਼ਨ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿੱਚੋਂ ਹੈ, ਜਿਸ ਨੇ ਟੂਰਨਾਮੈਂਟ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਫਾਈਨਲ ਵਿੱਚ ਥਾਂ ਬਣਾਉਣ ਲਈ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੀ ਦਿੱਲੀ ਹੁਣ ਆਪਣਾ ਐਲਿਮੀਨੇਟਰ ਮੈਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਬੁੱਧਵਾਰ ਨੂੰ ਖੇਡੇਗੀ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਟੀਮ ਦੇ 14 ਮੈਚਾਂ ਵਿੱਚ ਨੌਂ ਜਿੱਤਾਂ ਅਤੇ ਪੰਜ ਹਾਰਾਂ ਮਗਰੋਂ 18 ਅੰਕ ਹਨ। ਟੀਮ ਦੀ ਬਦਕਿਸਮਤੀ ਹੀ ਕਹੋ ਕਿ ਉਸ ਨੂੰ ‘ਕਰੋ ਜਾਂ ਮਰੋ’ ਦਾ ਐਲੀਮਿਨੇਟਰ ਮੈਚ ਖੇਡਣਾ ਪੈ ਰਿਹਾ ਹੈ। ਹੈਦਰਾਬਾਦ ਤੋਂ ਤਿੰਨ ਜਿੱਤਾਂ ਵੱਧ ਦਰਜ ਕਰਨ ਦੇ ਬਾਵਜੂਦ ਉਹ ਉਸ ਖ਼ਿਲਾਫ਼ ਇਹ ਮੈਚ ਖੇਡ ਰਹੀ ਹੈ, ਜਦਕਿ ਆਖ਼ਰੀ ਲੀਗ ਮੈਚ ਤੋਂ ਪਹਿਲਾਂ ਉਸ ਦਾ ਚੋਟੀ ਦੇ ਦੋ ਵਿੱਚ ਰਹਿਣਾ ਤੈਅ ਜਾਪ ਰਿਹਾ ਸੀ। ਚੇਨੱਈ ਸੁਪਰ ਕਿੰਗਜ਼ ਤੋਂ ਹਾਰਨ ਕਾਰਨ ਉਸ ਨੂੰ ਕਾਫ਼ੀ ਨੁਕਸਾਨ ਹੋਇਆ। ਉਸ ਤੋਂ ਪਹਿਲਾਂ ਦਿੱਲੀ ਦੀ ਟੀਮ ਚੇਨੱਈ ਅਤੇ ਮੁੰਬਈ ਇੰਡੀਅਨਜ਼ ਨਾਲ ਪਹਿਲੇ ਸਥਾਨ ਦੀ ਦੌੜ ਵਿੱਚ ਸੀ। ਦਿੱਲੀ ਆਈਪੀਐਲ ਵਿੱਚ ਕਦੇ ਫਾਈਨਲ ਤੱਕ ਨਹੀਂ ਪਹੁੰਚੀ ਅਤੇ ਚੋਟੀ ਦੇ ਦੋ ਵਿੱਚ ਵੀ ਨਹੀਂ ਰਹੀ। ਪਹਿਲੇ ਚਾਰ ਵਿੱਚ ਵੀ ਉਹ 2012 ਮਗਰੋਂ ਪਹਿਲੀ ਵਾਰ ਪਹੁੰਚੀ ਹੈ


