ਦਿੱਲੀ ਦੀ ਟੀਮ ‘ਚ ਸ਼ਾਮਲ ਹੋਏ ਪੰਤ, ਗੰਭੀਰ ਨੂੰ ਮਿਲੀ ਕਪਤਾਨੀ

ਇੰਗਲੈਂਡ ‘ਚ ਪੰਜਵੇਂ ਟੈਸਟ ਦੀ ਦੂਜੀ ਪਾਰੀ ‘ਚ ਬਿਹਤਰੀਨ ਸੈਂਕੜਾ ਲਗਾਉਣ ਵਾਲੇ ਰਿਸ਼ਭ ਪੰਤ 19 ਸਤੰਬਰ ਤੋਂ ਸ਼ੁਰੂ ਹੋ ਰਹੀ ਵਿਜੇ ਹਜਾਰੇ ਟ੍ਰਾਫੀ ‘ਚ ਦਿੱਲੀ ਲਈ ਪਹਿਲੇ ਤਿੰਨ ਮੈਚ ਖੇਡਣਗੇ। ਅਨੁਭਵੀ ਇਸ਼ਾਂਤ ਸ਼ਰਮਾ ਨੂੰ ਇੰਗਲੈਂਡ ਸੀਰੀਜ਼ ਤੋਂ ਬਾਅਦ ਆਰਾਮ ਦਿੱਤਾ ਗਿਆ ਹੈ, ਜਿਸ ‘ਚ ਉਨ੍ਹਾਂ ਨੇ ਪੰਜਵੇਂ ਟੈਸਟ ਦੇ ਚੌਥੇ ਦਿਨ ਗਿੱਟੇ ਦੀ ਸੱਟ ਲੱਗ ਗਈ ਸੀ। ਪੰਜਰਾਂ ਮੈਂਬਰੀ ਟੀਮ ਦੀ ਅਗਵਾਈ ਗੌਤਮ ਗੰਭੀਰ ਕਰਣਗੇ ਅਤੇ ਟੀਮ ਦੇ ਉਪ ਕਪਤਾਨ ਧਰੁਵ ਸ਼ੋਰੇ ਹੋਣਗੇ, ਗੰਭੀਰ ਨੂੰ ਇਕ ਸਾਲ ਦੇ ਅੰਤਰਾਲ ਬਾਅਦ ਕਪਤਾਨੀ ਸੌਂਪੀ ਗਈ ਹੈ,ਪੰਤ ਨੇ ਪਿਛਲੇ ਸਾਲ ਰਣਜੀ ਟ੍ਰਾਫੀ ਫਾਈਨਲ ‘ਚ ਦਿੱਲੀ ਦੀ ਕਪਤਾਨੀ ਕੀਤੀ ਸੀ। ਪੰਤ ਦੇ 4 ਅਕਤੂਬਰ ਤੋਂ ਸ਼ੁਰੂ ਹੋ ਰਹੀ ਵੈਸਟਇੰਡੀਜ਼ ਸੀਰੀਜ਼ ਲਈ ਭਾਰਤੀ ਟੈਸਟ ਟੀਮ ‘ਚ ਚੁਣੇ ਜਾਣ ਦੀ ਉਮੀਦ ਹੈ। ਟੀਮ ‘ਚ ਨਵਾਂ ਚਿਹਰਾ ਆਲਰਾਊਂਡਰ ਪੰਸ਼ੂ ਵਿਜੇਰਾਨ ਹੋਣਗੇ।

VIA PUNJAB