- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਧੋਨੀ ਤੋਂ ਪ੍ਰੇਰਣਾ ਅਤੇ ਮਾਰਗਦਰਸ਼ਨ ਲੈ ਰਹੇ ਹਨ ਰਾਇਡੂ
ਦੁਬਈ – ਬੱਲੇਬਾਜ਼ ਅੰਬਾਤੀ ਰਾਇਡੂ ਦੀਆਂ ਨਜ਼ਰਾਂ ਪ੍ਰੇਰਣਾ ਅਤੇ ਮਾਰਗਦਰਸ਼ਨ ਦੇ ਲਈ ਸਦਾਬਹਾਰ ਮਹਿੰਦਰ ਸਿੰਘ ਧੋਨੀ ‘ਤੇ ਟਿਕੀਆਂ ਹਨ ਜਦਕਿ ਵਿਰਾਟ ਕੋਹਲੀ ਦੀ ਗੈਰਮੌਜੂਦਗੀ ‘ਚ ਭਾਰਤੀ ਟੀਮ ਇੱਥੇ ਏਸ਼ੀਆ ਕੱਪ ਦੀ ਤਿਆਰੀ ਕਰ ਰਹੀ ਹੈ। ਭਾਰਤੀ ਟੀਮ ਕੋਹਲੀ ਦੇ ਬਿਨਾ ਯੂ.ਏ.ਈ. ਪਹੁੰਚੀ ਹੈ ਜਿਨ੍ਹਾਂ ਨੂੰ ਕੰਮ ਦੇ ਵੱਧ ਬੋਝ ਕਾਰਨ ਚੋਣਕਰਤਾਵਾਂ ਨੇ ਆਰਾਮ ਦਿੱਤਾ ਹੈ। ਰਾਇਡੂ ਨੇ ਸ਼ਨੀਵਾਰ ਦੇ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਬੇਸ਼ੱਕ ਉਸ ਦੀ (ਕੋਹਲੀ ਦੀ) ਕਮੀ ਬਹੁਤ ਮਹਿਸੂਸ ਹੋਵੇਗੀ ਅਤੇ ਉਸ ਦਾ ਨਹੀਂ ਹੋਣਾ ਟੀਮ ਦੇ ਲਈ ਨੁਕਸਾਨਦੇਹ ਹੈ। ਹਾਲਾਂਕਿ ਇਸ ਦੇ ਬਾਵਜੂਦ ਸਾਡੀ ਟੀਮ ‘ਚ ਕਈ ਦਿੱਗਜ ਖਿਡਾਰੀ ਹਨ ਜੋ ਮੈਚ ‘ਚ ਜਿੱਤ ਦਰਜ ਕਰਾ ਸਕਦੇ ਹਨ। ਉਹ (ਧੋਨੀ) ਭਾਰਤੀ ਕਪਤਾਨ ਰਿਹਾ ਹੈ ਅਤੇ ਹਮੇਸ਼ਾ ਟੀਮ ਦੇ ਹਰੇਕ ਮੈਂਬਰ ਦੀ ਮਦਦ ਕਰਦਾ ਰਿਹਾ ਹੈ।” ਉਨ੍ਹਾਂ ਕਿਹਾ, ”ਇਸ ਸੈਸ਼ਨ ‘ਚ ਮੈਂ ਕਿਸ ਤਰ੍ਹਾਂ ਉਭਰਿਆ ਉਸ ‘ਚ ਉਸ ਨੇ (ਧੋਨੀ ਨੇ) ਮੇਰੀ ਕਾਫੀ ਮਦਦ ਕੀਤੀ।” ਭਾਰਤ ਨੂੰ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ 18 ਸਤੰਬਰ ਨੂੰ ਹਾਂਗਕਾਂਗ ਦੇ ਖਿਲਾਫ ਖੇਡਣਾ ਹੈ ਜਦਕਿ ਇਸ ਦੇ ਇਕ ਦਿਨ ਬਾਅਦ ਉਸ ਨੂੰ ਆਪਣੀ ਪੁਰਾਣੀ ਵਿਰੋਧੀ ਟੀਮ ਪਾਕਿਸਤਾਨ ਨਾਲ ਭਿੜਨਾ ਹੈ।


