ਦੁਨੀਆ ‘ਚ ਸਿਰਫ ਇਕ ਹੀ ਟਰੰਪ ਹੈ : ਵ੍ਹਾਈਟ ਹਾਊਸ

ਵਾਸ਼ਿੰਗਟਨ – ਵ੍ਹਾਈਟ ਹਾਊਸ ਨੇ ਬ੍ਰਾਜ਼ੀਲ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਤੁਲਨਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੀਤੇ ਜਾਣ ਨੂੰ ਰੱਦ ਕਰਦਿਆਂ ਮੰਗਲਵਾਰ ਕਿਹਾ ਕਿ ਦੁਨੀਆ ‘ਚ ਸਿਰਫ ਇਕ ਹੀ ਟਰੰਪ ਹੈ ਅਤੇ ਉਹ ਹੈ ਡੋਨਾਲਡ ਟਰੰਪ। ਜੇਅਰ ਨੂੰ ਐਤਵਾਰ ਬ੍ਰਾਜ਼ੀਲ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ। ਉਨ੍ਹਾਂ ਨੂੰ ਬ੍ਰਾਜ਼ੀਲ ਦੇ ਲੋਕ ‘ਟ੍ਰਾਪਿਕ ਟਰੰਪ’ ਜਾਂ ਬ੍ਰਾਜ਼ੀਲ ਦਾ ‘ਡੋਨਾਲਡ ਟਰੰਪ’ ਕਹਿੰਦੇ ਹਨ। ਵ੍ਹਾਈਟ ਹਾਊਸ ਦੀ ਸਾਰਾ ਸੈਂਡਰਸ ਨੇ ਦੋਹਾਂ ਦੀ ਤੁਲਨਾ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਮੇਰੇ ਵਿਚਾਰ ਵਿਚ ਇਕ ਹੀ ਟਰੰਪ ਹੈ।

VIA PUNJAB