- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਮੈਕਸੀਕੋ ਦੀ ਸਰਹੱਦ ‘ਤੇ ਭੇਜੇਗਾ 5200 ਫੌਜੀ
ਵਾਸ਼ਿੰਗਟਨ – ਅਮਰੀਕਾ ਦਾ ਰੱਖਿਆ ਵਿਭਾਗ ਸ਼ਰਨਾਰਥੀਆਂ ਦੇ ਜੱਥੇ ਦੇ ਮੈਕਸੀਕੋ ਸੀਮਾ ‘ਤੇ ਪਹੁੰਚਣ ਤੋਂ ਪਹਿਲਾਂ ਉੱਥੇ 5200 ਫੌਜੀ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਨਰਲ ਜੇ.ਓ. ਸ਼ੌਗਨੇਸੀ ਨੇ ਸੋਮਵਾਰ ਨੂੰ ਮੀਡੀਆ ਨੂੰ ਕਿਹਾ,”ਸਧਾਰਨ ਤੌਰ ‘ਤੇ ਯੂਨਿਟ ਨੂੰ ਹਥਿਆਰ ਵੰਡੇ ਜਾਂਦੇ ਹਨ। ਪਰ ਇੱਥੇ ਫੌਜੀਆਂ ਦੀ ਤਾਇਨਾਤੀ ਹਥਿਆਰਾਂ ਦੇ ਨਾਲ ਹੋ ਰਹੀ ਹੈ।” ਇਸ ਮਿਸ਼ਨ ਨੂੰ ‘ਆਪਰੇਸ਼ਨ ਭਰੋਸੇਮੰਦ ਦੇਸ਼ਭਗਤ’ ਦਾ ਨਾਮ ਦਿੱਤਾ ਗਿਆ ਹੈ ਅਤੇ ਇਸ ਦੀ ਅਗਵਾਈ ਫੌਜ ਦੇ ਲੈਫਟੀਨੈਂਟ ਜੇਫਰੀ ਐੱਸ. ਬੁਕਾਨਨ ਕਰ ਰਹੇ ਹਨ, ਜਿਨ੍ਹਾਂ ਨੇ ਸਾਲ 2017 ਵਿਚ ਪਿਊਰਟੋ ਰੀਕੋ ਵਿਚ ਭਿਆਨਕ ਤੂਫਾਨ ਮਾਰੀਆ ਆਉਣ ਦੇ ਬਾਅਦ ਮੁਹਿੰਮ ਦੀ ਅਗਵਾਈ ਕੀਤੀ ਸੀ। ਮੈਕਸੀਕੋ ਸੀਮਾ ‘ਤੇ ਫੌਜੀਆਂ ਦੀ ਤਾਇਨਤੀ ਮੰਗਲਵਾਰ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦੇ ਇਲਾਵਾ ਅਮਰੀਕੀ ਹਵਾਈ ਫੌਜ ਵੀ ਸੀਮਾ ‘ਤੇ ਗਸ਼ਤ ਕਰਨ ਵਾਲੇ 400 ਏਜੰਟਾਂ ਨੂੰ ਹਵਾਈ ਮਾਰਗ ਜ਼ਰੀਏ ਲਿਆਉਣ ‘ਤੇ ਵਾਪਸ ਲੈ ਜਾਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਮੈਕਸੀਕੋ ਸੀਮਾ ‘ਤੇ 800 ਫੌਜੀ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਸੀ ਜੋ ਸੀਮਾ ‘ਤੇ ਤਾਇਨਾਤ ਮਾਲ ਅਧਿਕਾਰੀਆਂ ਦੀ ਗਿਣਤੀ ਦੀ ਇਕ ਤਿਹਾਈ ਸੀ।


