ਰਾਣੀ ਦੀ ਅਗਵਾਈ ਹੇਠ ਭਾਰਤੀ ਹਾਕੀ ਟੀਮ ਜਾਪਾਨ ਰਵਾਨਾ

ਨਵੀਂ ਦਿੱਲੀ – ਭਾਰਤੀ ਮਹਿਲਾ ਹਾਕੀ ਟੀਮ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਵਿੱਚ ਹਿੱਸਾ ਲੈਣ ਲਈ ਅੱਜ ਸਵੇਰੇ ਹੀਰੋਸ਼ੀਮਾ ਲਈ ਰਵਾਨਾ ਹੋ ਗਈ। ਓਲੰਪਿਕ ਲਈ ਕੁਆਲੀਫਾਈ ਕਰਨ ਦੇ ਨਜ਼ਰੀਏ ਤੋਂ ਇਹ ਟੂਰਨਾਮੈਂਟ ਟੀਮ ਲਈ ਅਹਿਮ ਹੈ। ਕਪਤਾਨ ਰਾਣੀ ਨੇ ਟੀਮ ਦੀ ਰਵਾਨਗੀ ਤੋਂ ਪਹਿਲਾਂ ਕਿਹਾ, ‘‘ਅਸੀਂ ਸਪੇਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਦੇ ਹਾਲ ਹੀ ਦੇ ਦੌਰਿਆਂ ਦੌਰਾਨ ਜੋ ਆਤਮਵਿਸ਼ਵਾਸ ਪ੍ਰਾਪਤ ਕੀਤਾ ਹੈ, ਉਸ ਨਾਲ ਅਸੀਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਜਾ ਰਹੇ ਹਾਂ। ਬੀਤੇ ਸਾਲ ਸਾਡੇ ਪ੍ਰਦਰਸ਼ਨ ਵਿੱਚ ਸੁਧਾਰ ਹੋਇਆ ਹੈ ਅਤੇ ਸਾਡੀਆਂ ਕਈ ਖਿਡਾਰਨਾਂ ਕੁੱਝ ਸਾਲਾਂ ਤੋਂ ਟੀਮ ਨਾਲ ਖੇਡ ਰਹੀਆਂ ਹਨ, ਜਿਸ ਕਾਰਨ ਅਸੀਂ ਫ਼ਾਇਦੇ ਵਿੱਚ ਹਾਂ।’’ ਭਾਰਤੀ ਟੀਮ ਨੇ ਜਦੋਂ ਰੀਓ ਓਲੰਪਿਕ 2016 ਲਈ ਕੁਆਲੀਫਾਈ ਕੀਤਾ ਤਾਂ ਉਹ ਉਸ ਦੇ ਲਈ ਇਤਿਹਾਸਕ ਪਲ ਸੀ। ਭਾਰਤ ਨੂੰ ਪੋਲੈਂਡ, ਉਰੂਗੁਏ ਅਤੇ ਫਿਜੀ ਦੇ ਨਾਲ ਪੂਲ ‘ਏ’ ਵਿੱਚ ਰੱਖਿਆ ਗਿਆ ਹੈ।

VIA PUNJAB