ਦੌੜਾਂ ਲਈ ਸਿਰਫ ਵਿਰਾਟ ਤੇ ਨਿਰਭਰ ਨਹੀਂ : ਪੁਜਾਰਾ

ਭਾਰਤੀ ਟੀਮ ਇਸ ਸਮੇਂ ਆਪਣੇ ਕਪਤਾਨ ਅਤੇ ਦੁਨੀਆ ਦੇ ਨੰਬਰ 1 ਬੱਲੇਬਾਜ਼ ਵਿਰਾਟ ਕੋਹਲੀ ‘ਤੇ ਬਹੁਤ ਹੱਦ ਤੱਕ ਨਿਰਭਰ ਹੈ ਪਰ ਟੀਮ ਦੇ ਇਕ ਹੋਰ ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਮੰਨਣਾ ਹੈ ਕਿ ਭਾਰਤ ਸਿਰਫ ਇਕ ਬੱਲੇਬਾਜ਼ ‘ਤੇ ਨਿਰਭਰ ਨਹੀਂ ਹੈ। ਆਸਟਰੇਲੀਆ ਖਿਲਾਫ 6 ਦਸੰਬਰ ਤੋਂ ਐਡੀਲੇਡ ਓਵਲ ‘ਚ ਸ਼ੁਰੂ ਹੋਣ ਜਾ ਰਹੇ ਪਹਿਲੇ ਟੈਸਟ ਤੋਂ ਪਹਿਲਾਂ ਭਰੋਸੇਮੰਦ ਪੁਜਾਰਾ ਨਾਲ ਪੱਤਰਕਾਰ ਸੰਮੇਲਨ ‘ਚ ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤੀ ਬੱਲੇਬਾਜ਼ੀ ਕਪਤਾਨ ਵਿਰਾਟ ‘ਤੇ ਨਿਰਭਰ ਹੈ ਤਾਂ ਉਸ ਨੇ ਕਿਹਾ,”ਅਸੀਂ ਸਾਰੇ ਟੀਮ ਦੀ ਤਰ੍ਹਾਂ ਖੇਡਦੇ ਹਾਂ ਅਤੇ ਇਕ ਇਕਾਈ ਦੀ ਤਰ੍ਹਾਂ ਬੱਲੇਬਾਜ਼ੀ ਕਰਦੇ ਹਾਂ, ਇਸ ਤੋਂ ਜ਼ਿਆਦਾ ਜਾਂ ਘੱਟ ਦਬਾਅ ਨਹੀਂ ਹੁੰਦਾ ਅਸੀਂ ਸਿਰਫ ਚੰਗਾ ਕਰਨਾ ਚਾਹੁੰਦੇ ਹਾਂ, ਸਾਡੇ ਸਾਰੇ ਬੱਲੇਬਾਜ਼ ਤਜਰਬੇਕਾਰ ਹਨ ਅਤੇ ਉਨ੍ਹਾਂ ਨੂੰ ਆਪਣੀ ਸਮਰੱਥਾ ‘ਤੇ ਭਰੋਸਾ ਹੈ।” ਉਸ ਨੇ ਕਿਹਾ,”ਸਾਡੇ ਹਰੇਕ ਬੱਲੇਬਾਜ਼ ਦੀ ਕੋਸ਼ਿਸ਼ ਸਿਰਫ ਮੈਦਾਨ ‘ਤੇ ਆ ਕੇ ਟੀਮ ਲਈ ਦੌੜਾਂ ਬਣਾਉਣੀਆਂ ਹੁੰਦੀਆਂ ਹਨ ਅਤੇ ਉਹ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਕਰਦੇ ਹਨ। ਅਜਿਹੇ ‘ਚ ਬੱਲੇਬਾਜ਼ੀ ਇਕਾਈ ‘ਤੇ ਕੋਈ ਦਬਾਅ ਨਹੀਂ ਪੈਂਦਾ। ਅਸੀਂ ਦੌੜਾਂ ਲਈ ਕਦੇ ਕਿਸੇ ਇਕ ਖਿਡਾਰੀ ‘ਤੇ ਬਿਲਕੁਲ ਨਿਰਭਰ ਨਹੀਂ ਹਾਂ।”

VIA PUNJAB