- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੱਖਣੀ ਅਫਰੀਕਾ ਦਾ ਸਭ ਤੋਂ ਸਫ਼ਲ ਟੈਸਟ ਗੇਂਦਬਾਜ਼ ਬਣਿਆ ਸਟੇਨ
ਸੈਂਚੂਰੀਅਨ – ਦੱਖਣੀ ਅਫਰੀਕਾ ਦੇ ਸਭ ਤੋਂ ਸਫਲ ਟੈਸਟ ਗੇਂਦਬਾਜ਼ ਬਣੇ ਡੈਲ ਸਟੇਨ ਨੂੰ ਸ਼ਾਨ ਪੋਲਕ ਨੇ ਅੱਜ ਦੇਸ਼ ਦਾ ਸਰਵੋਤਮ ਗੇਂਦਬਾਜ਼ ਦੱਸਿਆ। ਪੋਲਕ ਦਾ ਰਿਕਾਰਡ ਤੋੜ ਕੇ ਹੀ ਸਟੇਨ ਚੋਟੀ ਦਾ ਗੇਂਦਬਾਜ਼ ਬਣਿਆ ਹੈ। ਸਟੇਨ ਨੇ ਅੱਜ ਇੱਥੇ ਸੁਪਰ ਸਪੋਰਟ ਪਾਰਕ ਵਿੱਚ ਪਾਕਿਸਤਾਨ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਫਖ਼ਰ ਜ਼ਮਾਨ (12) ਨੂੰ ਆਊਟ ਕਰਕੇ 422ਵੀਂ ਟੈਸਟ ਵਿਕਟ ਲਈ। ਫਖ਼ਰ ਜ਼ਮਾਨ ਦੀ ਵਿਕਟ ਦੇ ਨਾਲ ਹੀ ਸਟੇਨ ਲਈ ਤਿੰਨ ਸਾਲ ਤੋਂ ਵੱਧ ਦੇ ਨਮੋਸ਼ੀਜਨਕ ਸਮੇਂ ਦਾ ਅੰਤ ਹੋਇਆ। ਇਸ ਦੌਰਾਨ ਇਹ ਤੇਜ਼ ਗੇਂਦਬਾਜ਼ ਸੱਟ ਕਾਰਨ 27 ਟੈਸਟ ਮੈਚ ਨਹੀਂ ਖੇਡ ਸਕਿਆ। ਪੋਲਕ ਦੇ ਨਾਮ 108 ਟੈਸਟ ਮੈਚਾ ਵਿੱਚ 23.11 ਦੀ ਔਸਤ ਨਾਲ 421 ਵਿਕਟਾਂ ਦਰਜ ਹਨ। ਮੌਜੂਦਾ ਟੈਸਟ ਤੋਂ ਪਹਿਲਾਂ ਸਟੇਨ ਦੇ ਨਾਂ 88 ਟੈਸਟ ਮੈਚਾਂ ਵਿੱਚ 22.64 ਦੀ ਔਸਤ ਨਾਲ 421 ਵਿਕਟਾਂ ਸਨ। ਸਟੇਨ ਨੇ ਜਿਵੇਂ ਹੀ ਫ਼ਖ਼ਰ ਜ਼ਮਾਨ ਨੂੰ ਡੀਨ ਐਲਗਰ ਹੱਥੋਂ ਕੈਚ ਕਰਵਾਇਆ, ਉਸ ਦੇ ਨਾਲ ਹੀ ਟੀਮ ਦੇ ਸਾਥੀਆਂ ਲੇ ਉਸ ਨੂੰ ਵਧਾਈ ਦੇਣ ਲਈ ਘੇਰ ਲਿਆ। ਕਾਗਿਸੋ ਰਾਬਾਦਾ ਨੇ ਉਸ ਨੂੰ ਮੋਢਿਆਂ ਤੇ ਚੁੱਕ ਲਿਆ।


