- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਾਰਨਰ ਨੇ ਗੇਂਦ ਨਾਲ ਛੇੜ-ਛਾੜ ਲਈ ਉਕਸਾਇਆ: ਬੈਨਕਰੌਫਟ
ਮੈਲਬਰਨ – ਆਸਟਰੇਲੀਆ ਦੇ ਪਾਬੰਦੀ ਝੱਲ ਰਹੇ ਕ੍ਰਿਕਟਰ ਕੈਮਰੌਨ ਬੈਨਕਰੌਫਟ ਨੇ ਅੱਜ ਖੁਲਾਸਾ ਕੀਤਾ ਕਿ ਡੇਵਿਡ ਵਾਰਨਰ ਨੇ ਕੈਪਟਾਊਨ ਟੈਸਟ ਦੌਰਾਨ ਉਸ ਨੂੰ ਗੇਂਦ ਨਾਲ ਛੇੜਛਾੜ ਲਈ ਉਕਸਾਇਆ ਸੀ। ਉਹ ਟੀਮ ਵਿੱਚ ਆਪਣੀ ਕਾਬਲੀਅਤ ਸਾਬਤ ਕਰਨ ਲਈ ਅਜਿਹਾ ਕਰਨ ਲਈ ਰਾਜ਼ੀ ਹੋ ਗਿਆ।ਬੈਨਕਰੌਫਟ ’ਤੇ ਨੌਂ ਮਹੀਨਿਆਂ ਦੀ ਪਾਬੰਦੀ ਲਗਾਈ ਗਈ ਹੈ, ਜਦੋਂਕਿ ਵਾਰਨਰ ਅਤੇ ਤਤਕਾਲੀ ਕਪਤਾਨ ਸਟੀਵ ਸਮਿੱਥ ਨੂੰ ਇੱਕ ਸਾਲ ਦੀ ਪਾਬੰਦੀ ਝੱਲਣੀ ਪਈ। ਬੈਨਕਰੌਫਟ ਨੇ ਕਿਹਾ, ‘‘ਡੇਵਿਡ ਵਾਰਨਰ ਨੇ ਮੈਨੂੰ ਮੈਚ ਦੌਰਾਨ ਅਜਿਹਾ ਕਰਨ ਲਈ ਉਕਸਾਇਆ ਅਤੇ ਅਸੀਂ ਜਿਸ ਹਾਲਾਤ ਵਿੱਚ ਸੀ, ਮੈਂ ਅਜਿਹਾ ਕਰਨ ਲਈ ਤਿਆਰ ਹੋ ਗਿਆ।’’ ਉਸ ਨੇ ਕਿਹਾ, ‘‘ਮੈਂ ਟੀਮ ਵਿੱਚ ਆਪਣੀ ਕਾਬਲੀਅਤ ਸਾਬਤ ਕਰਨਾ ਚਾਹੁੰਦਾ ਸੀ।’’ ਬੈਨਕਰੌਫਟ ਨੇ ਕਿਹਾ, ‘‘ਇਸ ਦੇ ਲਈ ਮੈਂ ਵੀ ਜ਼ਿੰਮੇਵਾਰ ਹਾਂ ਕਿਉਂਕਿ ਉਸ ਸਮੇਂ ਮੈਨੂੰ ਉਹੀ ਠੀਕ ਲੱਗਿਆ। ਮੈਂ ਇਸ ਗ਼ਲਤੀ ਦੀ ਭਾਰੀ ਕੀਮਤ ਚੁਕਾਈ। ਮੇਰੇ ਕੋਲ ਹੋਰ ਮੌਕਾ ਸੀ ਅਤੇ ਮੈਂ ਬੱਜਰ ਗ਼ਲਤੀ ਕੀਤੀ।’’ ਬੈਨਕਰੌਫਟ ਨੇ ਕਿਹਾ ਕਿ ਜੇਕਰ ਉਹ ਵਾਰਨਰ ਦਾ ਸੁਝਾਅ ਨਾ ਮੰਨਦਾ ਤਾਂ ਉਸ ਨੂੰ ਲਗਦਾ ਕਿ ਉਸ ਨੇ ਟੀਮ ਦੇ ਹਿੱਤ ਤੋਂ ਉਪਰ ਆਪਣੇ ਹਿੱਤ ਨੂੰ ਰੱਖਿਆ।


