- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਧੁੰਦ ਕਾਰਨ ਦੇਰੀ ਨਾਲ ਪੁੱਜੀ ਵੰਦੇ ਭਾਰਤ ਐਕਸਪ੍ਰੈੱਸ
ਨਵੀਂ ਦਿੱਲੀ – ਦੇਸ਼ ਦੀ ਪਹਿਲੀ ਸੈਮੀ ਹਾਈ-ਸਪੀਡ ਰੇਲ ‘ਵੰਦੇ ਭਾਰਤ ਐਕਸਪ੍ਰੈੱਸ’ ਆਪਣੀ ਕਮਰਸ਼ੀਅਲ ਸ਼ੁਰੂਆਤ ਦੇ ਪਹਿਲੇ ਦਿਨ ਹੀ ਸੰਘਣੀ ਧੁੰਦ ਕਾਰਨ ਦੋਵਾਂ ਤਰਫ਼ ਦੀ ਮੰਜ਼ਿਲ ਤਕ ਦੇਰ ਨਾਲ ਪੁੱਜੀ ਤੇ ਪਰਤੀ। ਅਧਿਕਾਰੀਆਂ ਮੁਤਾਬਿਕ ਦਿੱਲੀ ਤੋਂ ਵਾਰਾਨਸੀ ਜਾਣ ਵਾਲੀ ਇਸ ਰੇਲ ਦੇ ਆਪਣੀ ਮੰਜ਼ਿਲ ’ਤੇ ਪੁੱਜਣ ਵਿਚ ਐਤਵਾਰ ਨੂੰ ਇਕ ਘੰਟਾ 25 ਮਿੰਟ ਦੀ ਦੇਰੀ ਹੋਈ। ਤੇ ਵਾਪਸੀ ਵੇਲੇ ਵੀ ਤੈਅ ਸਮੇਂ ਤੋਂ 1 ਘੰਟਾ 48 ਮਿੰਟ ਦੇਰੀ ਨਾਲ ਮੰਜ਼ਲ ਤਕ ਪੁੱਜੀ। ਇਸ ਰੇਲ ਬਾਰੇ ਕਈ ਦਾਅਵੇ ਕੀਤੇ ਗਏ ਸਨ ਤੇ 15 ਫਰਵਰੀ ਨੂੰ ਇਸ ਰੇਲ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਉੱਤਰ ਰੇਲਵੇ ਦੀਪਕ ਕੁਮਾਰ ਮੁਤਾਬਿਕ ਗਾਜ਼ੀਆਬਾਦ-ਟੁੰਡਲਾ ਖੇਤਰ ਵਿਚ ਸੰਘਣੀ ਧੁੰਦ ਕਾਰਨ ਰੇਲ ਗੱਡੀ ਵਿਚ ਦੇਰੀ ਹੋਈ ਕਿਉਂਕਿ ਮੁਸਾਫ਼ਿਰਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ। ਇਸ ਇਲਾਕੇ ਦੀ ਧੁੰਦ ਨੇ ਰੇਲ ਦੀ ਰਫ਼ਤਾਰ ਨੂੰ ਬਰੇਕਾਂ ਲਾਈਆਂ ਤੇ ਉਹ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹੀ ਚੱਲ ਸਕੀ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਇਹ ਆਮ ਗੱਲ ਹੈ ਤੇ ਧੁੰਦ ਦੇ ਹਟਣ ਨਾਲ ਹੀ ਰੇਲ ਨੇ ਆਪਣੀ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਮੁੜ ਹਾਸਲ ਕਰ ਲਈ। ਜ਼ਿਕਰਯੋਗ ਹੈ ਕਿ ਧੁੰਦ ਕਾਰਨ ਰੇਲ ਵਾਰਾਨਸੀ ਛਾਉਣੀ ਸਟੇਸ਼ਨ ਉਪਰ ਤੈਅ ਸਮੇਂ 2 ਵਜੇ ਦੀ ਥਾਂ 3:25 ਵਜੇ ਪੁੱਜੀ ਤੇ ਨਵੀਂ ਦਿੱਲੀ ਲਈ ਵਾਪਸੀ ਯਾਤਰਾ 4:25 ਵਜੇ ਸ਼ੁਰੂ ਹੋ ਸਕੀ। ਬੀਤੇ ਦਿਨ ਵੀ ਇਸ ਗੱਡੀ ਦਾ ਵਾਪਸੀ ਸਮੇਂ ਬ੍ਰੇਕ ਡਾਊਨ ਹੋਇਆ ਸੀ, ਜਿਸ ਮਗਰੋਂ ਕਾਂਗਰਸ ਦੇ ਕੌਮੀ ਪ੍ਰਧਾਨ ਤੇ ਰੇਲ ਮੰਤਰੀ ਪਿਊਸ਼ ਗੋਇਲ ਦਰਮਿਆਨ ਮਿਹਣੇਬਾਜ਼ੀ ਹੋਈ ਸੀ।


