- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਿਊਮਾ ਦੀ ਬਰਾਂਡ ਅੰਬੈਸਡਰ ਬਣੀ ਮੇਰੀਕੌਮ
ਨਵੀਂ ਦਿੱਲੀ – ਖੇਡਾਂ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਪਿਊਮਾ ਨੇ ਛੇ ਵਾਰ ਦੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਐਮਸੀ ਮੇਰੀਕੌਮ ਨੂੰ ਸੋਮਵਾਰ ਨੂੰ ਦੋ ਸਾਲ ਲਈ ਆਪਣਾ ਬਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਮੇਰੀਕੌਮ ਮਹਿਲਾ ਟ੍ਰੇਨਿੰਗ ਵਰਗ ਵਿੱਚ ਪਿਊਮਾ ਦੀ ਭਾਰਤ ਵਿੱਚ ਨਵੀਂ ਬਰਾਂਡ ਅੰਬੈਸਡਰ ਹੋਵੇਗੀ। ਅਤੇ ਉਹ ਦੇਸ਼ ਦੀ ਮਾਰਕੀਟਿੰਗ ਮੁਹਿੰਮ ਵਿੱਚ ਬਰਾਂਡ ਦੀ ਅਗਵਾਈ ਕਰੇਗੀ। ਇਸ ਕਰਾਰ ਬਾਰੇ ਮੇਰੀਕੌਮ ਨੇ ਕਿਹਾ, ‘‘ਮਹਿਲਾ ਅਤੇ ਮਾਂ ਹੋਣ ਕਾਰਨ ਮੈਨੂੰ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਮੈਂ ਆਪਣੇ ਪਰਿਵਾਰ ਅਤੇ ਟੀਮ ਦੀ ਮਦਦ ਲਈ ਨਿਪਟਣ ਲਈ ਸਫ਼ਲ ਰਹੀ।’‘ ਉਨ੍ਹਾਂ ਕਿਹਾ, ‘‘ਇਕ ਬਰਾਂਡ ਦੇ ਰੂਪ ਵਿੱਚ ਪਿਊਮਾ ਨੇ ਹਮੇਸ਼ਾ ਮਹਿਲਾਵਾਂ ਦਾ ਸਮਰਥਨ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ ਜਿਸ ਕਾਰਨ ਇਹ ਪੂਰੀ ਤਰ੍ਹਾਂ ਮੇਰੇ ਲਈ ਫ਼ਿੱਟ ਹੈ।


