- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਰਵਾਲ ਨੇ ਯੂਥ ਓਲੰਪਿਕ ਚੈਂਪੀਅਨ ਨੂੰ ਕੀਤਾ ਚਿੱਤ
ਹਰਿਆਣਾ ਦੇ ਨੌਜਵਾਨ ਮੁੱਕੇਬਾਜ਼ ਪਵਨ ਨਰਵਾਲ ਨੇ ਦੂਜੇ ਇੰਡੀਆ ਓਪਨ ਵਿੱਚ ਮੰਗਲਵਾਰ ਨੂੰ ਇੱਥੇ 69 ਕਿਲੋ ਭਾਰ ਵਰਗ ਵਿੱਚ ਯੂਥ ਓਲੰਪਿਕ ਸੋਨ ਤਗ਼ਮਾ ਜੇਤੂ ਬਰਾਇਨ ਅਰੇਗੁਈ ਆਗਸਟਿਨ ਨੂੰ ਹਰਾ ਕੇ ਪੁਰਸ਼ ਵਰਗ ਵਿੱਚ ਚਾਰ ਹੋਰ ਭਾਰਤੀ ਮੁੱਕੇਬਾਜ਼ਾਂ ਨਾਲ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਅਰਜਨਟੀਨਾ ਦੇ ਮੁੱਕੇਬਾਜ਼ ਨੇ ਪਹਿਲੇ ਰਾਊਂਡ ਵਿੱਚ ਦਬਦਬਾ ਬਣਾਇਆ, ਪਰ 21 ਸਾਲ ਦੇ ਭਾਰਤੀ ਨੇ ਚੰਗੀ ਵਾਪਸੀ ਕੀਤੀ ਅਤੇ 4-1 ਨਾਲ ਜਿੱਤ ਦਰਜ ਕੀਤੀ। ਨਰਵਾਲ ਦਾ ਅਗਲਾ ਮੁਕਾਬਲਾ ਮੌਰੀਸ਼ਸ ਦੇ ਕਲੇਅਰ ਮਾਰਵਨ ਨਾਲ ਹੋਵੇਗਾ। ਉਸ ਨੇ ਕਿਹਾ, ‘‘ਅਸੀਂ ਫੈਡਰੇਸ਼ਨ ਦੀ ਮੁਅੱਤਲੀ ਕਾਰਨ ਚਾਰ ਸਾਲ ਤੱਕ ਜੂਨੀਅਰ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲੈ ਪਾਏ ਅਤੇ ਪਿਛਲੇ ਸਾਲ ਅਸੀਂ ਸੀਨੀਅਰ ਪੱਧਰ ’ਤੇ ਸਿੱਧਾ ਦਾਖ਼ਲਾ ਪਾਇਆ ਸੀ।’’ ਪੁਰਸ਼ਾਂ ਦੇ 69 ਕਿਲੋ ਵਰਗ ਵਿੱਚ ਹੀ ਦਿਨੇਸ਼ ਡਾਗਰ ਨੇ ਫਿਲਪੀਨਜ਼ ਦੇ ਮਰਜੋਨ ਅੰਗਕੋਨ ਪੀਆਨਾਰ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਯੂਥ ਓਲੰਪਿਕ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਅੰਕਿਤ ਖਟਾਨਾ (60 ਕਿਲੋ) ਨੇ ਫਿਲਪੀਨਜ਼ ਦੇ ਰਿਆਨ ਇੰਪੋਕ ਮੋਰੇਨੋ ਨੂੰ ਹਰਾਇਆ। ਉਸ ਨੂੰ ਹੁਣ ਨੇਪਾਲ ਦੇ ਪ੍ਰਕਾਸ਼ ਲਿੰਬੂ ਇਜ਼ਾਮ ਦਾ ਸਾਹਮਣਾ ਕਰਨਾ ਹੋਵੇਗਾ। ਅਸ਼ੀਸ਼ (64 ਕਿਲੋ) ਅਤੇ ਮਨਜੀਤ ਪੰਘਾਲ (75 ਕਿਲੋ) ਵੀ ਆਪੋ-ਆਪਣੇ ਵਰਗਾਂ ਵਿੱਚ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੇ।


