- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੇਰੀ ਕੌਮ ਨੇ ਪਹਿਲੇ ਬਾਊਟ ’ਚ ਤਗ਼ਮਾ ਪੱਕਾ ਕੀਤਾ
ਛੇ ਵਾਰ ਦੀ ਵਿਸ਼ਵ ਚੈਂਪੀਅਨ ਐਮਸੀ ਮੇਰੀਕੌਮ ਨੇ 51 ਕਿਲੋ ਭਾਰ ਵਰਗ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਦੂਜੇ ਇੰਡੀਆ ਓਪਨ ਵਿੱਚ ਅੱਜ ਇੱਥੇ ਨੇਪਾਲ ਦੀ ਮਾਲਾ ਰਾਏ ਨੂੰ ਹਰਾ ਕੇ ਸੈਮੀ-ਫਾਈਨਲ ਵਿੱਚ ਪਹੁੰਚਣ ਦੇ ਨਾਲ ਤਗ਼ਮਾ ਵੀ ਪੱਕਾ ਕਰ ਲਿਆ। ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਇਸ ਮੁੱਕੇਬਾਜ਼ ਤੋਂ ਇਲਾਵਾ ਦੂਜੇ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੱਥੋਂ ਦੇ ਕਰਮਬੀਰ ਨਵੀਨ ਚੰਦਰ ਬੋਰਦੋਲੋਈ ਇੰਡੋਰ ਸਟੇਡੀਅਮ ਦੇ ਰਿੰਗ ਵਿੱਚ ਪਹੁੰਚਦੇ ਹੀ ਦਰਸ਼ਕਾਂ ਨੇ ਇਸ ਸਟਾਰ ਖਿਡਾਰਨ ਦਾ ਰੌਲੇ-ਰੱਪੇ ਨਾਲ ਸਵਾਗਤ ਕੀਤਾ। ਉਸ ਨੇ ਮਾਲਾ ਰਾਏ ਨੂੰ ਬਿਨਾਂ ਕੋਈ ਮੌਕਾ ਦਿੱਤੇ ਪਹਿਲੇ ਬਾਊਟ ਵਿੱਚ 5-0 ਨਾਲ ਮਾਤ ਦਿੱਤੀ। ਦਿਲਚਸਪ ਗੱਲ ਇਹ ਸੀ ਕਿ ਨੇਪਾਲ ਦੀ ਖਿਡਾਰਨ ਹਾਰ ਦੇ ਬਾਵਜੂਦ ਮੁਸਕਰਾਉਂਦਿਆਂ ਹੋਇਆ ਉਸ ਨੂੰ ਗਲੇ ਲੱਗ ਕੇ ਮਿਲੀ। ਸੈਮੀ-ਫਾਈਨਲ ਵਿੱਚ ਮੇਰੀਕੌਮ ਦਾ ਸਾਹਮਣਾ ਏਸ਼ਿਆਈ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਨਿਖਤ ਜ਼ਰੀਨ ਨਾਲ ਹੋਵੇਗਾ। ਸਟਰਾਂਜ਼ਾ ਕੱਪ ਦੀ ਸੋਨ ਤਗ਼ਮਾ ਜੇਤੂ ਨਿਖਤ ਨੇ ਅਨਾਮਿਕਾ ਨੂੰ 5-0 ਨਾਲ ਹਰਾਇਆ। ਮੰਜੂ ਰਾਣੀ (48 ਕਿਲੋ) ਨੇ ਫਿਲਪੀਨਜ਼ ਦੀ ਮੁੱਕੇਬਾਜ਼ ਨੂੰ ਪਹਿਲੇ ਹੀ ਰਾਊਂਡ ਵਿੱਚ ਹਰਾ ਦਿੱਤਾ। ਉਹ ਇਸ ਜਿੱਤ ਨਾਲ ਸੈਮੀ-ਫਾਈਨਲ ਵਿੱਚ ਪਹੁੰਚ ਗਈ। ਮੋਨਿਕਾ ਨੇ ਵੀ ਥਾਈਲੈਂਡ ਦੀ ਮੁੱਕੇਬਾਜ਼ ਨੂੰ ਮਾਤ ਦਿੱਤੀ। ਕਲਾਵਾਨੀ ਨੂੰ ਭੂਟਾਨ ਦੀ ਟੰਡਿਨ ਲਹਾਮੋ ਖ਼ਿਲਾਫ਼ ਦੂਜੇ ਗੇੜ ਵਿੱਚ ਆਰਐਸਸੀ ਨਾਲ ਜੇਤੂ ਐਲਾਨਿਆ ਗਿਆ ਸੀ, ਜਦਕਿ ਨੀਤੂ ਨੂੰ ਹਾਰ ਝੱਲਣੀ ਪਈ। ਉਸ ਨੂੰ ਫਿਲਪੀਨਜ਼ ਦੀ ਸਾਬਕਾ ਵਿਸ਼ਵ ਚੈਂਪੀਅਨ ਜੋਸੀ ਗੇਬੁਕੋ ਨੇ 5-0 ਨਾਲ ਹਰਾਇਆ।


