- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਾਕੀ ਖਿਡਾਰਨਾਂ ਨੇ ਮਿੱਠੇ ਤੇ ਮਿਰਚ-ਮਸਾਲੇ ਤੋਂ ਕੀਤੀ ਤੌਬਾ
‘ਮਿਸ਼ਨ ਟੋਕੀਓ’ ਓਲੰਪਿਕ ਲਈ ਆਪਣੀ ਫਿੱਟਨੈੱਸ ’ਤੇ ਧਿਆਨ ਦੇ ਰਹੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਨੇ ਮਠਿਆਈ, ਚਾਕਲੇਟ ਅਤੇ ਮਸਾਲੇਦਾਰ ਚੀਜ਼ਾਂ ਤੋਂ ਤੌਬਾ ਕਰ ਲਈ ਹੈ। ਬੀਤੇ ਦੋ ਸਾਲ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਭਾਰਤੀ ਮਹਿਲਾ ਹਾਕੀ ਟੀਮ ਨਵੰਬਰ ਵਿੱਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਰਾਹੀਂ ਟੋਕੀਓ ਓਲੰਪਿਕ-2020 ਦਾ ਟਿਕਟ ਕਟਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ।ਕਪਤਾਨ ਰਾਣੀ ਰਾਮਪਾਲ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਫਿੱਟ ਮਹਿਲਾ ਹਾਕੀ ਟੀਮ ਹੈ ਅਤੇ ਸਾਰੀਆਂ ਖਿਡਾਰਨਾਂ ਵਿਗਿਆਨਕ ਸਲਾਹਕਾਰ ਵੇਨ ਲੋਂਬਾਰਡ ਦੇ ‘ਡਾਇਟ ਪਲਾਨ’ ਦੀ ਇਮਾਨਦਾਰੀ ਨਾਲ ਪਾਲਣਾ ਕਰ ਰਹੀਆਂ ਹਨ। ਭਾਰਤੀ ਟੀਮ ਨੇ ਬੀਤੇ ਮਹੀਨੇ ਹੀਰੋਸ਼ੀਮਾ ਵਿੱਚ ਐੱਫਆਈਐੱਚ ਹਾਕੀ ਸੀਰੀਜ਼ ਫਾਈਨਲਜ਼ ਦਾ ਖ਼ਿਤਾਬ ਜਿੱਤਿਆ ਸੀ। ਇਸ ਮੌਕੇ ‘ਪਲੇਅਰ ਆਫ ਦਿ ਟੂਰਨਾਮੈਂਟ’ ਰਹੀ ਕਪਤਾਨ ਰਾਣੀ ਰਾਮਪਾਲ ਨੇ ਬੰਗਲੌਂਰ ਤੋਂ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮੈਂ ਕਹਿ ਸਕਦੀ ਹਾਂ ਕਿ ਇਹ ਸਭ ਤੋਂ ਫਿੱਟ ਮਹਿਲਾ ਹਾਕੀ ਟੀਮ ਹੈ। ਵੇਨ ਲੋਂਬਾਰਡ ਨੇ ਹਰ ਖਿਡਾਰੀ ਅਤੇ ਪੂਰੀ ਟੀਮ ਦੀ ਫਿੱਟਨੈੱਸ ’ਤੇ ਕਾਫ਼ੀ ਕੰਮ ਕੀਤਾ ਹੈ। ਸਾਰੀਆਂ ਖਿਡਾਰਨਾਂ ਉਸ ਦੇ ਡਾਇਟ ਪਲਾਨ ’ਤੇ ਚੱਲ ਰਹੀਆਂ ਹਨ ਕਿਉਂਕਿ ਅਸੀਂ ਓਲੰਪਿਕ ਖੇਡਣਾ ਹੀ ਨਹੀਂ, ਸਗੋਂ ਤਗ਼ਮਾ ਵੀ ਜਿੱਤਣਾ ਹੈ।’’


