- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਾਸਾ ਵੱਲੋਂ ਸੂਰਜ ਨੂੰ ‘ਛੂਹਣ’ ਵਾਲਾ ਪਹਿਲਾ ਮਿਸ਼ਨ ਲਾਂਚ
ਵਾਸ਼ਿੰਗਟਨ, ਸੂਰਜ ਨੇੜੇ ਢੁਕਣ ਦੇ ਪਹਿਲੇ ਮਿਸ਼ਨ ਤਹਿਤ ਨਾਸਾ ਨੇ ਪਾਰਕਰ ਸੋਲਰ ਪਰੋਬ ਨੂੰ ਅੱਜ ਸਫ਼ਲਤਾਪੂਰਬਕ ਲਾਂਚ ਕਰ ਦਿੱਤਾ ਹੈ। ਆਪਣੇ ਸੱਤ ਸਾਲਾਂ ਦੇ ਸਫ਼ਰ ਦੌਰਾਨ ਇਹ ਸੂਰਜ ਦੀ ਤਪਸ਼ ਦੇ ਰਹੱਸਾਂ ਤੋਂ ਪਰਦਾ ਚੁੱਕਣ ਦੇ ਨਾਲ ਪੁਲਾੜ ਦੇ ਮੌਸਮ ’ਤੇ ਪੈਂਦੇ ਪ੍ਰਭਾਵਾਂ ਬਾਰੇ ਜਾਣਕਾਰੀ ਹਾਸਲ ਕਰੇਗਾ। ਡੇਢ ਅਰਬ ਡਾਲਰ ਦੇ ਇਸ ਮਿਸ਼ਨ ਦਾ ਆਗਾਜ਼ ਅਮਰੀਕਾ ਦੇ ਕੇਪ ਕੈਨਾਵੇਰਲ ਏਅਰ ਫੋਰਸ ਸਟੇਸ਼ਨ ’ਚ ਪੁਲਾੜ ਲਾਂਚ ਕੰਪਲੈਕਸ ਤੋਂ ਤੜਕੇ 3.31 (ਭਾਰਤੀ ਸਮੇਂ ਮੁਤਾਬਕ ਦੁਪਹਿਰ 1.01 ਵਜੇ) ਵਜੇ ਕੀਤਾ ਗਿਆ। ਲੰਘੇ ਦਿਨ ਪੁਲਾੜ ਵਾਹਨ ਨੂੰ ਲਿਜਾਣ ਵਾਲੇ ਯੂਨਾਈਟਿਡ ਲਾਂਚ ਐਲਾਂਇੰਸ ਡੇਲਟਾ 4 ਨੂੰ ਤਕਨੀਕੀ ਕਾਰਨਾਂ ਕਰਕੇ ਰੋਕ ਲਿਆ ਗਿਆ ਸੀ। ਨਾਸਾ ਨੇ ਆਪਣੇ ਬਲੌਗ ’ਚ ਕਿਹਾ ਹੈ ਕਿ ਪੁਲਾੜ ਵਾਹਨ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। ਪਾਰਕਰ ਸੋਲਰ ਪਰੋਬ ਨੇ ਸੂਰਜ ਨੂੰ ‘ਛੋਹਣ’ ਦਾ ਆਪਣਾ ਮਿਸ਼ਨ ਆਰੰਭ ਦਿੱਤਾ ਹੈ। ਮਿਸ਼ਨ ਦਾ ਨਾਮ 91 ਵਰ੍ਹਿਆਂ ਦੇ ਯੂਜੀਨ ਐਨ ਪਾਰਕਰ ਦੇ ਨਾਮ ’ਤੇ ਰੱਖਿਆ ਗਿਆ ਹੈ ਜਿਸ ਨੇ 1958 ’ਚ ਸੂਰਜੀ ਹਵਾ ਦੀ ਭਵਿੱਖਬਾਣੀ ਕੀਤੀ ਸੀ। ਕਾਰ ਦੇ ਸਾਈਜ਼ ਵਾਲਾ ਪਰੋਬ ਸੂਰਜ ਦੇ ਵਾਤਾਵਰਨ ’ਚ ਸਿੱਧਾ ਵਿਚਰੇਗਾ ਜੋ ਕਰੀਬ ਧਰਤੀ ਤੋਂ 38 ਲੱਖ ਮੀਲ ਦੂਰ ਪੈਂਦਾ ਹੈ।


