ਪਹਿਲਾ ਟੈਸਟ: ਜੋਅ ਰੂਟ ਨੇ ਇੰਗਲੈਂਡ ਨੂੰ ਸੰਭਾਲਿਆ

ਬਰਮਿੰਘਮ – ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ ਝਟਕਾ ਦਿੰਦਿਆਂ ਉਸ ਦੀ ਪੂਰੀ ਟੀਮ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ 285 ਦੌੜਾਂ ’ਤੇ ਢੇਰ ਕਰ ਦਿੱਤਾ। ਭਾਰਤ ਦੇ ਫ਼ਿਰਕੀ ਗੇਂਦਬਾਜ਼ ਆਰ. ਅਸ਼ਵਿਨ ਨੇ ਚਾਰ ਵਿਕਟਾਂ ਲਈਆਂ। ਕਪਤਾਨ ਜੋਅ ਰੂਟ ਦੇ ਨਾਬਾਦ ਨੀਮ ਸੈਂਕੜੇ ਨਾਲ ਇੰਗਲੈਂਡ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਚਾਹ ਤੱਕ ਤਿੰਨ ਵਿਕਟਾਂ ’ਤੇ 163 ਦੌੜਾਂ ਬਣਾਉਣ ਵਿੱਚ ਸਫਲ ਰਿਹਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਦੂਜੇ ਸੈਸ਼ਨ ਵਿੱਚ ਦੋ ਵਿਕਟਾਂ ਲਈਆਂ ਚਾਹ ਦੇ ਸਮੇਂ ਤੱਕ ਰੂਟ 139 ਗੇਂਦਾਂ ਵਿੱਚ ਸੱਤ ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾ ਕੇ ਖੇਡ ਰਿਹਾ ਸੀ। ਜੌਨੀ ਬੇਅਰਸਟਾ 27 ਦੌੜਾਂ ਬਣਾ ਕੇ ਉਸ ਦਾ ਸਾਥ ਦੇ ਰਿਹਾ ਸੀ। ਦੋਵੇਂ ਚੌਥੀ ਵਿਕਟ ਲਈ ਹੁਣ ਤੱਕ 51 ਦੌੜਾਂ ਦੀ ਸਾਂਝੇਦਾਰੀ ਕਰ ਚੁੱਕੇ ਹਨ। ਰੂਟ ਨੇ ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਕੀਟੋਨ ਜੇਨਿੰਗਜ਼ (42) ਨਾਲ ਵੀ ਦੂਜੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੂੰ ਸ਼ਮੀ (27 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੂਜੇ ਸੈਸ਼ਨ ਵਿੱਚ ਦੋ ਸਫਲਤਾਵਾਂ ਦਿਵਾਈਆਂ। ਉਸ ਨੇ ਜੇਨਿੰਗਜ਼ ਅਤੇ ਡੇਵਿਡ ਮਲਾਨ (ਅੱਠ) ਦੀ ਵਿਕਟ ਲਈ। ਇੰਗਲੈਂਡ ਨੇ ਪਹਿਲੇ ਸੈਸ਼ਨ ਵਿੱਚ ਇੱਕ ਵਿਕਟ ’ਤੇ 83 ਦੌੜਾਂ, ਜਦਕਿ ਦੂਜੇ ਸੈਸ਼ਨ ਵਿੱਚ ਦੋ ਵਿਕਟਾਂ ’ਤੇ 80 ਦੌੜਾਂ ਬਣਾਈਆਂ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜਿਸ ਮਗਰੋਂ ਸਵੇਰ ਦੇ ਸੈਸ਼ਨ ਵਿੱਚ ਉਸ ਨੂੰ ਪਹਿਲਾ ਝਟਕਾ ਰਵਿਚੰਦਰਨ ਅਸ਼ਵਿਨ (33 ਦੌੜਾਂ ਦੇ ਕੇ ਇੱਕ ਵਿਕਟ) ਨੇ ਪਾਰੀ ਦੇ ਨੌਵੇਂ ਓਵਰ ਵਿੱਚ ਅਲਸਟੇਅਰ ਕੁੱਟ (13) ਨੂੰ ਆਊਟ ਕਰਕੇ ਦਿੱਤਾ। ਭਾਰਤ ਲਈ ਨਵੀਂ ਗੇਂਦ ਨਾਲ ਹਮਲਾਵਰ ਦੀ ਰੁਖ਼ ਦੀ ਸ਼ੁਰੂਆਤ ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਨੇ ਕੀਤੀ। ਇਸ਼ਾਂਤ ਚੰਗੀ ਲੈਅ ਵਿੱਚ ਸੀ। ਜਦੋਂ ਜੇਗਿਨਜ਼ ਨੌਂ ਦੌੜਾਂ ਬਣਾ ਕੇ ਖੇਡ ਰਿਹਾ ਸੀ, ਉਸ ਸਮੇਂ ਇਸ਼ਾਂਤ ਦੀ ਗੇਂਦ ’ਤੇ ਉਪ ਕਪਤਾਨ ਅਜਿੰਕਿਆ ਰਹਾਣੇ ਉਸ ਦਾ ਕੈਚ ਨਹੀਂ ਲੈ ਸਕਿਆ। ਅਸ਼ਵਿਨ ਨੇ ਕਪਤਾਨ ਨੂੰ ਨਿਰਾਸ਼ ਨਾ ਕਰਦਿਆਂ ਆਪਣੇ ਦੂਜੇ ਓਵਰ ਵਿੱਚ ਹੀ ਭਾਰਤ ਨੂੰ ਸਫਲਤਾ ਦਿਵਾਈ। ਇਸ ਦੇ ਨਾਲ ਹੀ ਇੰਗਲੈਂਡ ਦਾ ਕਪਤਾਨ ਜੋਅ ਰੂਟ ਸਭ ਤੋਂ ਘੱਟ ਉਮਰ ਵਿੱਚ 6000 ਟੈਸਟ ਦੌੜਾਂ ਪੂਰੀਆਂ ਕਰਨ ਵਾਲਾ ਦੁਨੀਆਂ ਦਾ ਤੀਜਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ 40ਵੀਂ ਦੌੜ ਪੂਰੀ ਕਰਦਿਆਂ ਇਹ ਉਪਲਬਧੀ ਹਾਸਲ ਕੀਤੀ। ਉਹ ਛੇ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਦੁਨੀਆਂ ਦਾ 65ਵਾਂ ਅਤੇ ਇੰਗਲੈਂਡ ਦਾ 15ਵਾਂ ਬੱਲੇਬਾਜ਼ ਹੈ।

VIA PUNJAB