- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੀਵੀ ਸਿੰਧੂ ਤੇ ਸ੍ਰੀਕਾਂਤ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਅਗਲੇ ਗੇੜਾਂ ਵਿੱਚ ਪੁੱਜੇ
ਨਾਨਚਿੰਗ – ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਉਸ ਨੇ ਇੰਡੋਨੇਸ਼ੀਆ ਦੀ ਫਿਤਰਿਆਨੀ ਨੂੰ ਸਿਰਫ਼ 35 ਮਿੰਟ ਵਿੱਚ 21-14, 21-9 ਨਾਲ ਹਰਾਇਆ। ਪੀਵੀ ਸਿੰਧੂ ਦੇ ਨਾਲ ਹੀ ਪੰਜਵਾਂ ਦਰਜਾ ਪ੍ਰਾਪਤ ਕਿਦਾਂਬੀ ਸ੍ਰੀਕਾਂਤ ਅਤੇ ਗ਼ੈਰ-ਦਰਜਾ ਪ੍ਰਾਪਤ ਬੀ ਸਾਈ ਪ੍ਰਣੀਤ ਨੇ ਵੀ ਆਖ਼ਰੀ-16 ਵਿੱਚ ਥਾਂ ਪੱਕੀ ਕੀਤੀ ਹੈ। ਹਾਲਾਂਕਿ 11ਵਾਂ ਦਰਜਾ ਪ੍ਰਾਪਤ ਐਚ ਐਸ ਪ੍ਰਣਯ ਦੂਜੇ ਗੇੜ ਵਿੱਚ ਹਾਰ ਕੇ ਬਾਹਰ ਹੋ ਗਿਆ ਹੈ। ਸਾਇਨਾ ਨੇਹਵਾਲ ਪਹਿਲਾਂ ਹੀ ਪ੍ਰੀ ਕੁਆਰਟਰ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਫਿਤਰਿਆਨੀ ਨੂੰ ਹਰਾਉਣ ਵਿੱਚ ਜ਼ਿਆਦਾ ਦੇਰ ਨਹੀਂ ਲਾਈ। ਪੀਵੀ ਸਿੰਧੂ ਨੇ ਇਸ ਜਿੱਤ ਦੇ ਨਾਲ ਹੀ 41ਵੀਂ ਰੈਂਕਿੰਗ ਦੀ ਫਿਤਰਿਆਨੀ ਖ਼ਿਲਾਫ਼ ਆਪਣੀ ਜਿੱਤ ਦਾ ਰਿਕਾਰਡ 5-0 ਕਰ ਲਿਆ ਹੈ। ਸਪੇਨ ਦੇ 48ਵੀਂ ਰੈਂਕਿੰਗ ਦੇ ਪਾਬਲੋ ਆਬਿਆਨ ਖ਼ਿਲਾਫ਼ ਜਿੱਤ ਹਾਸਲ ਕਰਨ ਲਈ ਸ੍ਰੀਕਾਂਤ ਨੂੰ ਕਾਫੀ ਪਸੀਨਾ ਵਹਾਉਣਾ ਪਿਆ। ਪੰਜਵਾਂ ਦਰਜਾ ਪ੍ਰਾਪਤ ਸ੍ਰੀਕਾਂਤ ਨੇ ਪਾਬਲੋ ਨੂੰ ਇੱਕ ਘੰਟਾ ਦੋ ਮਿੰਟ ਵਿੱਚ 21-15, 12-21, 21-14 ਨਾਲ ਸ਼ਿਕਸਤ ਦਿੱਤੀ। ਟੂਰਨਾਮੈਂਟ ਵਿੱਚ ਗ਼ੈਰਦਰਜਾ ਪ੍ਰਾਪਤ ਪਾਬਲੋ ਖ਼ਿਲਾਫ਼ ਸ੍ਰੀਕਾਂਤ ਦਾ ਇਹ ਪਹਿਲਾ ਮੁਕਾਬਲਾ ਸੀ। ਪ੍ਰਣੀਤ ਨੇ ਸਪੇਨ ਦੇ ਲੁਈਸ ਐਨਰਿਕ ਪੈਨਾਲਵੇਰ ਨੂੰ 33 ਮਿੰਟ ਵਿੱਚ 21-18, 21-11 ਨਾਲ ਹਰਾਇਆ, ਜਦਕਿ ਬ੍ਰਾਜ਼ੀਲ ਦੇ ਯੇਗੋਰ ਕੋਏਲੋ ਨੇ ਪ੍ਰਣਯ ਨੂੰ 55 ਮਿੰਟ ਵਿੱਚ 8-21, 21-16, 21-15 ਨਾਲ ਹਰਾ ਦਿੱਤਾ। ਇਸ ਦੌਰਾਨ ਪੁਰਸ਼ ਡਬਲਜ਼ ਵਿੱਚ ਸਾਤਵਿਕਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈਟੀ ਅਤੇ ਮਨੂ ਅੱਤਰੀ ਤੇ ਬੀ ਸੁਮਿਤ ਰੈਡੀ, ਮਹਿਲਾ ਡਬਲਜ਼ ਵਿੱਚ ਅਸ਼ਵਿਨੀ ਪੋਨੱਪਾ ਤੇ ਐਨ ਸਿੱਕੀ ਰੈਡੀ ਦੀਆਂ ਅਨੁਭਵੀ ਜੋੜੀਆਂ ਆਪੋ-ਆਪਣੇ ਦੂਜੇ ਗੇੜ ਦੇ ਮੁਕਾਬਲੇ ਹਾਰ ਕੇ ਬਾਹਰ ਹੋ ਗਈਆਂ।


