ਪਾਕਿਸਤਾਨ ਦੀਆਂ ਜੇਲਾਂ ਚ ਕੈਦ ਹਨ 537 ਭਾਰਤੀ ਕੈਦੀ

ਇਸਲਾਮਾਬਾਦ – ਪਾਕਿਸਤਾਨ ਨੇ ਦੋ-ਪੱਖੀ ਸਮਝੌਤੇ ਦੇ ਤਹਿਤ ਆਪਣੇ ਇੱਥੇ ਜੇਲਾਂ ਵਿਚ ਬੰਦ 537 ਭਾਰਤੀ ਕੈਦੀਆਂ ਦੀ ਸੂਚੀ ਭਾਰਤ ਨਾਲ ਸਾਂਝੀ ਕੀਤੀ। ਵਿਦੇਸ਼ ਮੰਤਰਾਲੇ ਨੇ ਇੱਥੇ ਇਕ ਬਿਆਨ ਵਿਚ ਦੱਸਿਆ ਕਿ ਇਨ੍ਹਾਂ ਕੈਦੀਆਂ ਵਿਚ 483 ਮਛੇਰੇ ਅਤੇ 54 ਹੋਰ ਲੋਕ ਹਨ। ਬਿਆਨ ਵਿਚ ਕਿਹਾ ਗਿਆ,”ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਸਥਿਤ ਭਾਰਤ ਦੇ ਹਾਈ ਕਮਿਸ਼ਨ ਨੂੰ ਮੰਗਲਵਾਰ ਨੂੰ 537 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ। ਭਾਰਤ ਤੇ ਪਾਕਿਸਤਾਨ ਵਿਚਕਾਰ 21 ਮਈ 2008 ਨੂੰ ਹੋਏ ਡਿਪਲੋਮੈਟਿਕ ਪਹੁੰਚ ਸਬੰਧੀ ਸਮਝੌਤੇ ਦੇ ਤਹਿਤ ਇਕ ਕਦਮ ਚੁੱਕਿਆ ਗਿਆ। ਸਮਝੌਤੇ ਦੇ ਤਹਿਤ ਦੋਹਾਂ ਦੇਸ਼ਾਂ ਨੇ ਹਿਰਾਸਤ ਵਿਚ ਮੌਜੂਦ ਕੈਦੀਆਂ ਦੀ ਸੂਚੀ ਸਾਲ ਵਿਚ ਦੋ ਵਾਰੀ 1 ਜਨਵਰੀ ਅਤੇ 1 ਜੁਲਾਈ ਨੂੰ ਇਕ-ਦੂਜੇ ਨਾਲ ਸਾਂਝੀ ਕਰਨੀ ਹੁੰਦੀ ਹੈ।

VIA PUNJAB