ਭਾਰਤ ਨੇ ਕੀਤਾ 13 ਖਿਡਾਰੀਆਂ ਦਾ ਐਲਾਨ, ਅਸ਼ਵਿਨ ਵੀ ਸ਼ਾਮਲ

ਸਿਡਨੀ ‘ਚ ਖੇਡੇ ਜਾਣ ਵਾਲੇ ਚੌਥੇ ਅਤੇ ਆਖ਼ਰੀ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਟੀਮ ਇੰਡੀਆ ਨੇ 13 ਖਿਡਾਰੀਆਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ 13 ਖਿਡਾਰੀਆਂ ‘ਚ ਇਸ਼ਾਂਤ ਸ਼ਰਮਾ ਦਾ ਨਾਂ ਨਹੀਂ ਹੈ। ਹਾਲਾਂਕਿ ਇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਿਉਂ ਬਾਹਰ ਰਖਿਆ ਗਿਆ ਹੈ। ਟੀਮ ‘ਚ ਆਰ ਅਸ਼ਵਿਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੀ ਫਿੱਟਨੈਸ ਨੂੰ ਲੈ ਕੇ ਸਵਾਲ ਬਰਕਰਾਰ ਹੈ। ਅਸ਼ਵਿਨ ਦੀ ਉਪਲਬਧਤਾ ‘ਤੇ ਫੈਸਲਾ ਮੈਚ ਦੇ ਪਹਿਲੇ ਦਿਨ ਕੀਤਾ ਜਾਵੇਗਾ। ਇਨ੍ਹਾਂ 13 ਖਿਡਾਰੀਆਂ ‘ਚ ਕੇ.ਐੱਲ. ਰਾਹੁਲ ਅਤੇ ਕੁਲਦੀਪ ਯਾਦਵ ਦਾ ਵੀ ਨਾਂ ਹੈ। ਰੋਹਿਤ ਸ਼ਰਮਾ ਪਹਿਲਾਂ ਤੋਂ ਹੀ ਸਿਡਨੀ ਟੈਸਟ ਲਈ ਉਪਲਬਧ ਨਹੀਂ ਸਨ। ਰੋਹਿਤ ਸ਼ਰਮਾ ਬੇਟੀ ਦੇ ਜਨਮ ਦੇ ਬਾਅਦ ਵਤਨ ਪਰਤ ਆਏ ਹਨ। ਰੋਹਿਤ ਦੀ ਜਗ੍ਹਾ ਟੀਮ ‘ਚ ਕੇ.ਐੱਲ. ਰਾਹੁਲ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਮਯੰਕ ਅਗਰਵਾਲ ਦੇ ਨਾਲ ਓਪਨਿੰਗ ‘ਚ ਉਤਰ ਸਕਦੇ ਹਨ। ਮੈਲਬੋਰਨ ਟੈਸਟ ‘ਚ ਓਪਨਿੰਗ ਕਰਨ ਵਾਲੇ ਹਨੁਮਾ ਵਿਹਾਰੀ ਮਿਡਲ ਆਰਡਰ ‘ਚ ਰੋਹਿਤ ਸ਼ਰਮਾ ਦੀ ਜਗ੍ਹਾ ਉਤਰ ਸਕਦੇ ਹਨ।

VIA PUNJAB