ਪ੍ਰਦੀਪ ਸਿੰਘ ਭਾਰਜ ਦੇ ਮਾਤਾ ਪਿਤਾ ਦੀ ਯਾਦ ਵਿੱਚ ਸਾਲਾਨਾ ਬਰਸੀ ਸਮਾਗਮ ਆਯੋਜਿਤ

ਐਸ ਏ ਐਸ ਨਗਰ – ਅਕਾਲੀ ਦਲ ਸ਼ਹਿਰੀ ਦੇ ਖਜਾਨਚੀ ਅਤੇ ਸਲਾਹਕਾਰ ਸ੍ਰੀ ਪ੍ਰਦੀਪ ਸਿੰਘ ਭਾਰਜ ਵਲੋਂ ਆਪਣੇ ਪਿਤਾ ਸ੍ਰ. ਮਹਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਸ਼ੀਤਲ ਕੌਰ ਦੀ ਸਾਲਾਨਾ ਬਰਸੀ ਮਨਾਈ ਗਈ| ਇਸ ਸੰਬੰਧੀ ਸ੍ਰੀ ਭਾਰਜ ਦੇ ਘਰ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ| ਇਸ ਉਪਰੰਤ ਗੁਰਦੁਆਰਾ ਰਾਮਗੜ੍ਹੀਆ ਫੇਜ਼ 3ਬੀ 1 ਵਿਖੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਵਲੋਂ ਕੀਰਤਨ ਕੀਤਾ ਗਿਆ| ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਸੁਰਿੰਦਰ ਸਿੰਘ ਜੋਧਪੁਰੀ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ| ਇਸ ਮੌਕੇ ਐਮ ਪੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ. ਟੀ ਪੀ ਸਿੰਘ ਸਿੱਧੂ, ਅਕਾਲੀ ਦਲ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਜਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰ. ਕੰਵਲਜੀਤ ਸਿੰਘ ਰੂਬੀ, ਸ੍ਰੀ ਅਰੁਣ ਸ਼ਰਮਾ, ਸ੍ਰ. ਅਮਰੀਕ ਸਿੰਘ ਸੋਮਲ (ਸਾਰੇ ਕੌਂਸਲਰ), ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਗੋਲਡੀ, ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਡਾ. ਐਸ ਐਸ ਭੰਮਰਾ, ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ, ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਭੁੱਲਰ, ਸ੍ਰ. ਨਰਿੰਦਰ ਸਿੰਘ ਸੰਧੂ ਸਾਹਿਬਜਾਦਾ ਟਿੰਬਰ, ਦਰਸ਼ਨ ਸਿੰਘ ਕਲਸੀ, ਦਸਮੇਸ਼ ਵੈਲਫੇਅਰ ਕਂੌਸਲ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਮਾਨ, ਜਨਰਲ ਸਕੱਤਰ ਸ੍ਰ. ਗੁਰਚਰਨ ਸਿੰਘ ਨੰਨੜਾ, ਅਮਰਜੀਤ ਸਿੰਘ ਪਾਹਵਾ, ਪ੍ਰਧਾਨ ਗੁਰਦੁਆਰਾ ਫੇਜ਼ 4, ਠੇਕੇਦਾਰ ਯੂਨੀਅਨ ਦੇ ਪ੍ਰਧਾਨ ਸ੍ਰ. ਸੂਰਤ ਸਿੰਘ ਕਲਸੀ, ਚੰਡੀਗੜ੍ਹ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਸ੍ਰ. ਦਵਿੰਦਰ ਸਿੰਘ ਵਿਰਕ, ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਸ੍ਰ. ਜੇ ਪੀ ਸਿੰਘ, ਜਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਗੁਰਚਰਨ ਸਿੰਘ ਭੰਮਰਾ, ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ|

VIA PUNJAB