ਪਾਕਿ ਨਾਲ ਖੜ੍ਹਾ ਹੋਇਆ ਚੀਨ, ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਣ ਤੋਂ ਕੀਤਾ ਇਨਕਾਰ

ਬੀਜਿੰਗ – ਚੀਨ ਨੇ ਪੁਲਵਾਮਾ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਜੈਸ਼-ਏ-ਮੁਹੰਮਦ ਪ੍ਰਮੁੱਖ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਦੀ ਸੂਚੀ ਵਿਚ ਪਾਉਣ ਦੀ ਭਾਰਤ ਦੀ ਅਪੀਲ ਦਾ ਸਮਰਥਨ ਕਰਨ ਤੋਂ ਦੁਬਾਰਾ ਇਨਕਾਰ ਕਰ ਦਿੱਤਾ| ਜਿਕਰਯੋਗ ਹੈ ਕਿ ਕੱਲ੍ਹ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਨੇ ਜਿੱਥੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਉੱਥੇ ਸਾਰੇ ਦੇਸ਼ਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ| ਪਰ ਚੀਨ ਇੰਨਾ ਸਭ ਹੋਣ ਤੋਂ ਬਾਅਦ ਵੀ ਆਪਣੇ ਦੋਸਤ ਪਾਕਿਸਤਾਨ ਦਾ ਸਾਥ ਦੇ ਰਿਹਾ ਹੈ| ਉੱਧਰ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸੀ.ਆਰ.ਪੀ.ਐਫ. ਦੇ ਕਾਫਲੇ ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ| ਇਸ ਦੇ ਨਾਲ ਹੀ ਬਿਨਾਂ ਜਾਂਚ ਦੇ ਇਸ ਦੇ ਤਾਰ ਇਸਲਾਮਾਬਾਦ ਨਾਲ ਜੁੜੇ ਹੋਣ ਦੇ ਭਾਰਤ ਦੇ ਦੋਸ਼ਾਂ ਨੂੰ ਖਾਰਿਜ਼ ਕੀਤਾ ਹੈ|

VIA PUNJAB