ਪਿਛਲੀ ਆਸਟਰੇਲੀਆ ਸੀਰੀਜ਼ ਤੋਂ ਕਾਫੀ ਕੁਝ ਸਿੱਖਿਆ ਸ਼ਾਸਤਰੀ

ਐਡੀਲੇਡ- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਐਤਵਾਰ ਨੂੰ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਪੂਰੀ ਹਮਲਾਵਰਤਾ ਨਾਲ ਖੇਡੇਗੀ ਅਤੇ ਹਾਲੀਆ ਸੀਰੀਜ਼ ਤੇ ਚਾਰ ਸਾਲ ਪਹਿਲਾਂ ਕੀਤੀਆਂ ਆਸਟਰੇਲੀਆ ਸੀਰੀਜ਼ ਦੀਆਂ ਗਲਤੀਆਂ ਤੋਂ ਹਾਸਲ ਸਬਕ ਨੂੰ ਆਗਾਮੀ ਸੀਰੀਜ਼ ਵਿਚ ਧਿਆਨ ਵਿਚ ਰੱਖੇਗੀ। ਭਾਰਤੀ ਕੋਚ ਨੇ ਐਤਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਟੀਮ ਨੇ ਪਿਛਲੇ ਵਿਦੇਸ਼ੀ ਸੀਰੀਜ਼ ਤੋਂ ਕਾਫੀ ਕੁਝ ਸਿੱਖਿਆ ਹੈ। ਉਸ ਨੇ ਕਿਹਾ, ”ਅਸੀਂ 2018 ਵਿਚ ਵਿਦੇਸ਼ ਵਿਚ ਮਿਲੀ ਟੈਸਟ ਸੀਰੀਜ਼ ਹਾਰ ਤੋਂ ਕਾਫੀ ਕੁਝ ਸਿੱਖਿਆ ਤੇ ਵਿਸ਼ੇਸ਼ ਤੌਰ ‘ਤੇ ਚਾਰ ਸਾਲ ਪਹਿਲਾਂ ਆਸਟਰੇਲੀਆ ਦੌਰੇ ‘ਤੇ ਸਾਨੂੰ ਜਿਹੜੀ ਹਾਰ ਮਿਲੀ ਸੀ, ਉਹ ਸਾਡੇ ਲਈ ਬਹੁਤ ਵੱਡਾ ਸਬਕ ਰਹੀ ਹੈ ਤੇ ਮੌਜੂਦਾ ਭਾਰਤੀ ਟੀਮ ਇਸ ਵਾਰ ਸਫਲਤਾ ਲਈ ਤਿਆਰੀ ਕਰ ਕੇ ਆਈ ਹੈ।”ਸ਼ਾਸਤਰੀ ਨੇ ਕਿਹਾ, ”ਸਾਨੂੰ ਦੇਖਣਾ ਚਾਹੀਦਾ ਹੈ ਕਿ ਟੀਮ ਪਿਛਲੇ ਚਾਰ-ਪੰਜ ਸਾਲਾਂ ਵਿਚ ਕਿਵੇਂ ਖੇਡ ਰਹੀ ਹੈ ਤੇ ਇਹ ਵੀ ਕਿ ਜਦੋਂ ਅਸੀਂ ਆਖਰੀ ਵਾਰ ਆਸਟਰੇਲੀਆ ਆਏ ਸੀ, ਉਦੋਂ ਸਾਡਾ ਪ੍ਰਦਰਸ਼ਨ ਕਿਹੋ ਜਿਹਾ ਸੀ। ਸਾਨੂੰ ਇਸ ਤੋਂ ਕਾਫੀ ਆਤਮਵਿਸ਼ਵਾਸ ਮਿਲਦਾ ਹੈ।

VIA PUNJAB