- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਮ੍ਰਿਤੀ ਮੰਧਾਨਾ ਦੀ ਪਾਰੀ ਨੇ ਤੋੜੇ ਕਈ ਰਿਕਾਰਡਸ
ਨਵੀਂ ਦਿੱਲੀ – ਆਈ.ਸੀ.ਸੀ. ਮਹਿਲਾ ਟੀ-20 ਵਰਲਡ ਕੱਪ ‘ਚ ਆਸਟਰੇਲੀਆ ਨੂੰ 47 ਦੌੜਾਂ ਨਾਲ ਹਰਾ ਕੇ ਭਾਰਤ ਨੇ ਚੌਥੀ ਜਿੱਤ ਤਾਂ ਦਰਜ ਕੀਤੀ ਹੀ ਨਾਲ ਹੀ ਉਸ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਵੀ ਆਪਣੇ ਬੱਲੇ ਨਾਲ ਕਈ ਰਿਕਾਰਡਸ ਬਣਾਏ। ਸਲਾਮੀ ਬੱਲੇਬਾਜ਼ ਮੰਧਾਨਾ ਨੇ ਕੰਗਾਰੂਆਂ ਦੇ ਖਿਲਾਫ 55 ਗੇਂਦਾਂ ‘ਤੇ 83 ਦੌੜਾਂ ਦੀ ਆਪਣੀ ਪਾਰੀ ‘ਚ 9 ਚੌਕੇ ਅਤੇ ਤਿੰਨ ਛੱਕੇ ਤਾਂ ਜੜੇ ਹੀ ਨਾਲ ਹੀ ਉਹ ਹੁਣ ਭਾਰਤ ਲਈ ਟੀ-20 ਕ੍ਰਿਕਟ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੀ ਬੱਲੇਬਾਜ਼ ਵੀ ਬਣ ਗਈ ਹੈ।ਮੰਧਾਨਾ ਨੇ 31 ਗੇਂਦਾਂ ‘ਚ ਇਹ ਅਰਧ ਸੈਂਕੜਾ ਜੜਿਆ। ਮੰਧਾਨਾ ਨੇ ਸਭ ਤੋਂ ਤੇਜ਼ ਅਰਧ ਸੈਂਕੜਾ ਜੜਨ ‘ਚ ਆਪਣੀ ਹੀ ਕਪਤਾਨ ਹਰਮਨਪ੍ਰੀਤ ਕੌਰ ਦਾ ਹੀ ਰਿਕਾਰਡ ਤੋੜ ਦਿੱਤਾ ਹੈ ਜੋ ਉਨ੍ਹਾਂ ਨੇ ਇਸੇ ਵਰਲਡ ਕੱਪ ਦੇ ਪਹਿਲੇ ਮੁਕਾਬਲੇ ‘ਚ ਨਿਊਜ਼ੀਲੈਂਡ ਦੇ ਖਿਲਾਫ ਬਣਾਇਆ ਸੀ। ਹਰਮਨਪ੍ਰੀਤ ਨੇ 33 ਗੇਂਦਾਂ ‘ਚ ਫਿਫਟੀ ਜੜੀ ਸੀ। ਇਸ ਪਾਰੀ ਦੇ ਨਾਲ ਹੀ ਸਮ੍ਰਿਤੀ ਮੰਧਾਨਾ ਟੀ-20 ਕ੍ਰਿਕਟ ‘ਚ 1000 ਦੌੜਾਂ ਬਣਾਉਣ ਵਾਲੀ ਤੀਜੀ ਭਾਰਤੀ ਬੱਲੇਬਾਜ਼ ਵੀ ਬਣ ਗਈ ਹੈ। ਮੰਧਾਨਾ ਤੋਂ ਪਹਿਲਾਂ ਭਾਰਤ ਲਈ ਇਹ ਕਾਰਨਾਮਾ ਮਿਤਾਲੀ ਰਾਜ ਅਤੇ ਹਰਮਨਪ੍ਰੀਤ ਕੌਰ ਨੇ ਕੀਤਾ ਹੈ।


