ਨਗਰ ਕੀਰਤਨ ਦਾ ਆਯੋਜਨ

ਐਸ. ਏ. ਐਸ ਨਗਰ – ਸ਼ਹੀਦ ਭਾਈ ਜੈਤਾ ਜੀ (ਸ਼ਹੀਦ ਬਾਬਾ ਜੀਵਨ ਸਿੰਘ ਜੀ) ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਭਾਈ ਜੈਤਾ ਜੀ ਫੇਜ਼-3ਏ ਮੁਹਾਲੀ ਤੋਂ ਆਰੰਭ ਹੋ ਕੇ ਫੇਜ਼-2 ਦੇ ਫਰੈਂਕੋ ਹੋਟਲ ਨੇੜੇ ਹੁੰਦਾ ਹੋਇਆ ਫੇਜ਼-1 ਗੁਰਦੁਆਰਾ ਸਿੰਘ ਸਭਾ ਤੋਂ ਡਿਪਲਾਸਟ ਚੌਂਕ ਅਤੇ ਫੇਜ਼-4 ਗੁਰਦੁਆਰਾ ਮਾਰਕੀਟ ਵਿੱਚ ਤੋਂ ਹੋ ਕੇ ਮਦਨਪੁਰ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਰਾਮਗੜ੍ਹੀਆ ਮਾਰਕਿਟ ਵਿੱਚ ਹੋ ਕੇ ਗੁਰਦੁਆਰਾ ਸਾਚਾ ਧੰਨ ਤੋਂ ਫੇਜ਼-7 ਦੀਆਂ ਲਾਈਟਾਂ ਤੋਂ ਹੋਕੇ ਗੁਰਦੁਆਰਾ ਅੰਬ ਸਾਹਿਬ ਸਪੂੰਰਨ ਹੋਇਆ| ਨਗਰ ਕੀਰਤਨ ਦੀ ਆਰੰਭਤਾ ਮੌਕੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ, ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਹਰਦਿਆਲ ਸਿੰਘ ਮਾਨ, ਭਾਈ ਜਤਿੰਦਰਪਾਲ ਸਿੰਘ ਜੇ ਪੀ, ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਈਸ਼ਰ ਸਿੰਘ ਵੀ ਹਾਜਰ ਸਨ|
ਭਲਕੇ ਗੁਰਦੁਆਰਾ ਸ਼ਹੀਦ ਭਾਈ ਜੈਤਾ ਜੀ ਫੇਜ਼-3ਏ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਕੀਰਤਨ ਦਰਬਾਰ ਵੀ ਹੋਵੇਗਾ|

VIA PUNJAB