ਪੁਜਾਰਾ ਨੇ ਪੰਜ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ

ਐਡੀਲੇਡ – ਭਾਰਤ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਆਸਟਰੇਲੀਆ ਖ਼ਿਲਾਫ਼ ਇੱਥੇ ਸ਼ੁਰੂ ਹੋਏ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਸੈਂਕੜੇ ਦੀ ਪਾਰੀ ਨਾਲ ਟੈਸਟ ਕ੍ਰਿਕਟ ’ਚ 5000 ਦੌੜਾਂ ਪੂਰੀਆਂ ਕਰ ਲਈਆਂ ਹਨ। ਪੁਜਾਰਾ ਇਹ ਪ੍ਰਾਪਤੀ ਕਰਨ ਵਾਲਾ ਭਾਰਤ ਦਾ 12ਵਾਂ ਤੇ ਦੁਨੀਆਂ ਦਾ 96ਵਾਂ ਬੱਲੇਬਾਜ਼ ਬਣ ਗਿਆ ਹੈ। ਪੁਜਾਰਾ ਨੇ ਆਸਟਰੇਲੀਆ ਖ਼ਿਲਾਫ਼ ਮੌਜੂਦਾ ਟੈਸਟ ਮੈਚ ਤੋਂ ਪਹਿਲਾਂ 64 ਟੈਸਟ ਮੈਚਾਂ ’ਚ 49.54 ਦੀ ਔਸਤ ਨਾਲ 15 ਸੈਂਕੜਿਆਂ ਤੇ 19 ਨੀਮ ਸੈਂਕੜਿਆਂ ਦੀ ਮਦਦ ਨਾਲ 4905 ਦੌੜਾਂ ਬਣਾਈਆਂ ਸਨ। ਅੱਜ ਉਸ ਨੇ ਆਪਣੀ ਪਾਰੀ ਦੀਆਂ 95 ਦੌੜਾਂ ਬਣਾਉਂਦੇ ਹੀ ਇਹ ਪ੍ਰਾਪਤੀ ਕਰ ਲਈ। ਉਸ ਦੀਆਂ ਹੁਣ 5028 ਦੌੜਾਂ ਹੋ ਗਈਆਂ ਹਨ।

VIA PUNJAB