- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੁਲਿਸ ਨੇ ਮਜ਼ਦੂਰ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਈ-ਦੋਸਤ ਨੇ ਕੀਤਾ ਸੀ ਕਤਲ
ਲੁਧਿਆਣਾ – ਥਾਣਾ ਡੇਹਲੋਂ ਦੇ ਅਧੀਨ ਆਉਂਦੀ ਮਰਾਡੋ ਚੌਕੀ ਦੀ ਪੁਲਸ ਪਾਰਟੀ ਨੇ ਪ੍ਰਵਾਸੀ ਸਮਲਿੰਗੀ ਮਜਦੂਰ ਦੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ ਉਸ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਸ ਦਾ ਦੋਸਤ ਨਿਕਲਿਆ ਜਿਸ ਨੇ ਸਮਲਿੰਗੀ ਮਜਦੂਰ ਵਲੋਂ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਉਣ ਤੇ ਸਮਲਿੰਗੀ ਮਜ਼ਦੂਰ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ ਪੁਲਸ ਨੇ ਦੋਸ਼ੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਮ੍ਰਿਤਕ ਦਾ ਮੋਬਾਈਲ ਬਰਾਮਦ ਕਰ ਲਿਆ। ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ਏ ਸੀ ਪੀ ਜਸ਼ਨਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਪਿੰਡ ਗਿੱਲ ਚ ਗੁਰਦੀਪ ਸਿੰਘ ਦੇ ਖੇਤਾਂ ਚੋ ਜਨਤਾ ਨਗਰ ਨਿਵਾਸੀ ਲਖਿੰਦਰ ਪਾਸਵਾਨ ਦੀ ਲਾਸ਼ ਮਿਲੀ ਸੀ ਸੂਚਨਾ ਤੋਂ ਬਾਅਦ ਮੋਕੇ ਤੇ ਪਹੁੰਚੀ ਥਾਣਾ ਡੇਹਲੋਂ ਦੀ ਮੁਖੀ ਮਨਜੀਤ ਕੌਰ ਅਤੇ ਮਰਾਡੋ ਚੌਕੀ ਮੁਖੀ ਪ੍ਰਿਤਪਾਲ ਸਿੰਘ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਲਖਿੰਦਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਪੋਸਟਮਾਰਟਮ ਰਿਪੋਰਟ ਚ ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਮੌਤ ਗਲਾ ਘੁੱਟ ਕੇ ਕੀਤੀ ਗਈ ਹੈ ਉਸ ਤੋਂ ਬਾਅਦ ਥਾਣਾ ਡੇਹਲੋਂ ਮੁਖੀ ਮਨਜੀਤ ਕੌਰ ਦੀ ਅਗਵਾਈ ਵਾਲੇ ਮਰਾਡੋ ਚੌਕੀ ਮੁਖੀ ਪ੍ਰਿਤਪਾਲ ਸਿੰਘ ਨੇ ਮਾਮਲੇ ਨੂੰ ਸੁਲਝਾਉਣ ਲਈ ਮ੍ਰਿਤਕ ਦੇ ਦੋਸਤ ਦੁਗਰੀ ਦੇ ਨਿਰਮਲ ਨਗਰ ਨਿਵਾਸੀ ਗੇਨ ਮੁਹੰਮਦ ਅੰਸਾਰੀ ਨੂੰ ਹਿਰਾਸਤ ਚ ਲੈ ਕੇ ਪੁੱਛ ਗਿੱਛ ਕੀਤੀ ਤਾਂ ਉਹ ਟੁੱਟ ਗਿਆ ਅਤੇ ਉਸ ਨੇ ਆਪਣੇ ਸਮਲਿੰਗੀ ਦੋਸਤ ਲਖਿੰਦਰ ਪਾਸਵਾਨ ਦੇ ਕਤਲ ਕਰਨ ਦਾ ਜੁਰਮ ਕਬੂਲ ਲਿਆ ਉਸ ਨੇ ਦਸਿਆ ਕਿ ਉਸ ਨੇ ਲਖਿੰਦਰ ਪਾਸਵਾਨ ਦਾ ਕਤਲ ਇਸ ਲਈ ਕੀਤਾ ਸੀ ਕਿਊ ਕਿ ਉਹ ਉਸ ਨਾਲ ਸ਼ਰੀਰਕ ਸਬੰਧ ਬਣਾਉਣ ਲਈ ਉਸ ਨੂੰ ਤੰਗ ਕਰ ਰਿਹਾ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਉਸ ਦੇ ਕਤਲ ਕਰਨ ਦੀ ਯੋਜਨਾ ਬਣਾਈ ਵਾਰਦਾਤ ਵਾਲੇ ਦਿਨ ਉਸ ਨੇ ਲਖਿੰਦਰ ਪਾਸਵਾਨ ਨੂੰ ਆਪਣੇ ਕੋਲ ਪਿੰਡ ਗਿੱਲ ਖੇਤਾ ਚ ਬੁਲਾਇਆ ਜਿਥੇ ਉਸ ਨੇ ਉਸ ਨੂੰ ਪਹਿਲਾ ਸ਼ਰਾਬ ਪਿਲਾਈ ਜਦੋ ਉਹ ਨਸ਼ੇ ਦੀ ਹਾਲਤ ਚ ਬੇਹੋਸ਼ ਹੋ ਗਿਆ ਤਾਂ ਉਸ ਨੇ ਉਸ ਦੇ ਗਲੇ ਚ ਰੁਮਾਲ ਪਾ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ ਅਤੇ ਉਸ ਦੀ ਲਾਸ਼ ਨੂੰ ਝੋਨੇ ਦੇ ਖੇਤਾਂ ਵਿਚ ਸੁੱਟ ਦਿਤਾ ਪੁਲਸ ਨੇ ਦੋਸ਼ੀ ਦੀ ਨਿਸ਼ਾਨਦੇਹੀ ਤੇ ਉਸ ਦੇ ਕਬਜ਼ੇ ਵਿਚੋਂ ਮ੍ਰਿਤਕ ਦਾ ਮੋਬਾਈਲ ਬਰਾਮਦ ਕਰ ਲਿਆ ਅਤੇ ਦੋਸ਼ੀ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀ ਕੋਲੋ ਹੋਰ ਪੁੱਛਗਿੱਛ ਸ਼ੁਰੂ ਕਰ ਦਿਤੀ।


