- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੇਸ ਤੇ ਡੇਨੀਅਲ ਹਾਲ ਆਫ ਫੇਮ ਓਪਨ ਤੋਂ ਬਾਹਰ
ਅਨੁਭਵੀ ਲਿਏਂਡਰ ਪੇਸ ਅਤੇ ਉਸ ਦੇ ਜੋੜੀਦਾਰ ਮਾਰਕਸ ਡੇਨੀਅਲ ਨੂੰ ਅੱਜ ਇੱਥੇ ਏਟੀਪੀ ਹਾਲ ਆਫ ਫੇਮ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਪੇਸ ਅਤੇ ਉਸ ਦੇ ਨਿਊਜ਼ੀਲੈਂਡ ਦੇ ਡੇਨੀਅਲ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ ਮਾਰਸੈੱਲ ਗਰੈਨੋਲਰਜ਼ ਅਤੇ ਸੇਰਗੇਈ ਸਟਾਖੋਵਸਕੀ ਦੀ ਗ਼ੈਰ-ਦਰਜਾ ਪ੍ਰਾਪਤ ਜੋੜੀ ਤੋਂ 6-3, 6-7 (8), 9-11 ਨਾਲ ਸ਼ਿਕਸਤ ਮਿਲੀ।ਆਖ਼ਰੀ ਚਾਰ ਦੇ ਮੁਕਾਬਲੇ ਵਿੱਚ ਖੇਡਣ ਦੇ ਨਾਲ ਹੀ ਪੇਸ 2006 ਵਿੱਚ ਸੇਨ ਜੋਸ ਵਿੱਚ ਜੌਹਨ ਮਕੈਨਰੋ (47 ਸਾਲ) ਮਗਰੋਂ ਏਟੀਪੀ ਟੂਰ ਸੈਮੀ-ਫਾਈਨਲ ਵਿੱਚ ਖੇਡਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ ਹੈ। ਪੇਸ 46 ਸਾਲ ਦਾ ਹੈ।ਨਵੀਂ ਰੈਂਕਿੰਗਜ਼ ਵਿੱਚ ਉਸ ਦੇ 75 ਤੋਂ 72ਵੇਂ ਸਥਾਨ ’ਤੇ ਪਹੁੰਚਣ ਦੀ ਉਮੀਦ ਹੈ। ਮੌਜੂਦਾ ਸੈਸ਼ਨ ਵਿੱਚ ਇਹ ਚੌਥਾ ਮੌਕਾ ਹੈ, ਜਦੋਂ ਪੇਸ ਨੇ ਏਟੀਪੀ ਵਿਸ਼ਵ ਟੂਰ ਵਿੱਚ ਸੈਮੀ-ਫਾਈਨਲ ਵਿੱਚ ਥਾਂ ਬਣਾਈ ਹੈ।ਇਸ ਤੋਂ ਪਹਿਲਾਂ ਉਹ ਮਈ ਵਿੱਚ ਲਿਓਨ, ਅਪਰੈਲ ਵਿੱਚ ਮਾਰਾਕੇਚ ਅਤੇ ਫਰਵਰੀ ਵਿੱਚ ਮਾਉਂਟ ਪੇਲਰ ਵਿੱਚ ਆਖ਼ਰੀ-ਚਾਰ ਵਿੱਚ ਪਹੁੰਚਣ ਵਿੱਚ ਸਫਲ ਰਿਹਾ। ਏਟੀਪੀ ਟੂਰ ’ਤੇ 766ਵੀਂ ਜਿੱਤ ਨਾਲ ਪੇਸ ਡਬਲਜ਼ ਵਿੱਚ ਸਭ ਤੋਂ ਵੱਧ ਜਿੱਤ ਦਰਜ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਛੇਵੇਂ ਸਥਾਨ ’ਤੇ ਹੈ।


