- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੋਂਟਿੰਗ ਨੇ ਕੀਤੀ ਆਸਟਰੇਲੀਆਈ ਟੀਮ ਦੀ ਆਲੋਚਨਾ
ਸਿਡਨੀ – ਨਾਥਨ ਲਿਓਨ ਦੇ ਇੱਥੇ ਐਤਵਾਰ ਨੂੰ ਭਾਰਤ ਵਿਰੁੱਧ ਚੌਥੇ ਟੈਸਟ ਦੇ ਚੌਥੇ ਦਿਨ ਆਪਣੇ ਐੱਲ. ਬੀ. ਡਬਲਯੂ. ਹੋਣ ਦੇ ਫੈਸਲੇ ਦੀ ਸਮੀਖਿਆ ਨਾ ਕਰਨ ਦਾ ਫੈਸਲਾ ਲਿਆ, ਜਿਸ ਤੋਂ ਬਾਅਦ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਮੌਜੂਦਾ ਟੀਮ ਦੀ ਆਲਚੋਨਾ ਕੀਤੀ। ਲਿਓਨ ਨੂੰ ਕੁਲਦੀਪ ਯਾਦਵ ਦੀ ਗੇਂਦ ਦੇ ਪੈਡ ‘ਤੇ ਲੱਗਣ ਤੋਂ ਬਾਅਦ ਐੱਲ. ਬੀ. ਡਬਲਯੂ. ਕਰਾਰ ਦਿੱਤਾ ਗਿਆ। ਇਸ ਆਸਟਰੇਲੀਆਈ ਖਿਡਾਰੀ ਨੇ ਨਾਨ ਸਟ੍ਰਾਈਕਰ ਪਾਸੇ ‘ਤੇ ਖੜ੍ਹੇੇ ਮਿਸ਼ੇਲ ਸਟਾਰਕ ਤੋਂ ਪੁੱਛਿਆ ਕਿ ਉਸ ਨੂੰ ਅੰਪਾਇਰ ਦੇ ਫੈਸਲੇ ਦੀ ਸਮੀਖਿਆ ਲੈਣ ਦਾ ਬਦਲ ਲੈਣਾ ਚਾਹੀਦਾ ਹੈ ਜਾਂ ਨਹੀਂ ਪਰ ਦੋਵਾਂ ਨੇ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ, ਜਦਕਿ ਉਸ ਸਮੇਂ ਪਾਰੀ ਦੇ ਦੋ ਰੀਵਿਊ ਬਚੇ ਹੋਏ ਸਨ ਤੇ ਸਿਰਫ ਦੋ ਹੀ ਵਿਕਟਾਂ ਰਹਿ ਗਈਆਂ ਸਨ। ਪੋਂਟਿੰਗ ਨੇ ਕਿਹਾ, ”ਉਹ ਆਊਟ ਹੋਣਾ ਕਾਫੀ ਚੰਗਾ ਦੱਸਦਾ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਆਸਟਰੇਲੀਆਈ ਟੀਮ ਦੀ ਮਾਨਸਿਕ ਸਥਿਤੀ ਹੁਣ ਕਿਹੋ ਜਿਹੀ ਹੈ। ਕਦੇ ਵੀ ਕੋਈ ਵੀ ਨਿਰਾਸ਼ਾ ਨਹੀਂ ਦਿਖਦੀ।”


