- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ : ਦਬੰਗ ਦਿੱਲੀ ਦੀ ਪੰਜਵੀਂ ਜਿੱਤ
ਨਵੀਂ ਦਿੱਲੀ – ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ ਆਪਣੇ ਘਰੇਲੂ ਪੜਾਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਪੜਾਅ ਦੇ ਸਾਰੇ 6 ਮੈਚ ਜਿੱਤਣ ਦਾ ਦਾਅਵਾ ਕੀਤਾ ਸੀ ਅਤੇ ਆਪਣੇ ਇਸ ਦਾਅਵੇ ਨੂੰ ਲਗਭਗ ਪੂਰਾ ਕਰਦੇ ਹੋਏ 6 ‘ਚੋਂ ਪੰਜ ਮੈਚ ਜਿੱਤ ਲਏ। ਦਿੱਲੀ ਨੇ ਵੀਰਵਾਰ ਨੂੰ ਇੱਥੇ ਤਿਆਗਰਾਜ ਸਟੇਡੀਅਮ ‘ਚ ਤਮਿਲ ਥਲਾਈਵਾਸ ਨੂੰ ਅੰਤਰ ਜ਼ੋਨ ਮੈਚ ‘ਚ 37-33 ਨਾਲ ਹਰਾਇਆ। ਆਪਣੇ ਘਰੇਲੂ ਪੜਾਅ ‘ਚ ਦਿੱਲੀ ਨੇ ਜੈਪੁਰ ਪਿੰਕ ਪੈਂਥਰਸ, ਪੁਣੇਰੀ ਪਲਟਨ, ਤੇਲੁਗੂ ਟਾਈਟਨਸ, ਬੈਂਗਲੁਰੂ ਬੁਲਸ ਅਤੇ ਤਮਿਲ ਥਲਾਈਵਾਸ ਨੂੰ ਹਰਾਇਆ ਜਦਕਿ ਉਸ ਨੂੰ ਸਿਰਫ ਯੂ ਮੁੰਬਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਜ਼ੋਨ ਏ ‘ਚ ਹੁਣ 19 ਮੈਚਾਂ ‘ਚ 10ਵੀਂ ਜਿੱਤ ਦੇ ਬਾਅਦ 60 ਅੰਕ ਹੋ ਗਏ ਹਨ ਅਤੇ ਉਸ ਨੇ ਪਲੇਆਫ ਲਈ ਆਪਣੇ ਦਾਅਵੇ ਨੂੰ ਕਾਫੀ ਮਜ਼ਬੂਤੀ ਦੇ ਦਿੱਤੀ ਹੈ। ਦੂਜੇ ਪਾਸੇ ਤਮਿਲ ਟੀਮ ਦੀ 17 ਮੈਚਾਂ ‘ਚ ਇਹ 10ਵੀਂ ਹਾਰ ਹੈ ਅਤੇ ਉਹ 34 ਅੰਕਾਂ ਦੇ ਨਾਲ ਜ਼ੋਨ ਬੀ ‘ਚ ਚੌਥੇ ਸਥਾਨ ‘ਤੇ ਹੈ।


