- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਦੇ ਦੋ ਫੌਜੀ ਜਹਾਜ਼ ਦੁਰਘਟਨਾ ਦੇ ਸ਼ਿਕਾਰ, 6 ਫੌਜੀ ਲਾਪਤਾ
ਟੋਕੀਓ – ਜਾਪਾਨ ‘ਚ ਤੇਲ ਭਰਨ ਦੌਰਾਨ ਵੀਰਵਾਰ ਨੂੰ ਅਮਰੀਕਾ ਦੇ ਦੋ ਫੌਜੀ ਜਹਾਜ਼ ਦੁਰਘਟਨਾ ਦੇ ਸ਼ਿਕਾਰ ਹੋ ਗਏ। ਹਾਦਸੇ ਦੇ ਬਾਅਦ 6 ਅਮਰੀਕੀ ਅਧਿਕਾਰੀ ਲਾਪਤਾ ਹਨ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜਾਪਾਨ ‘ਚ ਅਮਰੀਕੀ ਮਰੀਨਸ ਵਲੋਂ ਜਾਰੀ ਬਿਆਨ ਮੁਤਾਬਕ ਐੱਫ-18 ਲੜਾਕੂ ਜਹਾਜ਼ ਅਤੇ ਸੀ-130 ਟੈਂਕਰ ਦੁਰਘਟਨਾਗ੍ਰਸਤ ਹੋਏ ਹਨ। ਹਾਦਸਾ ਜਾਪਾਨ ਦੇ ਸਮੁੰਦਰੀ ਤਟ ਨੇੜੇ 200 ਮੀਲ ਦੂਰ ਦੇਰ ਰਾਤ ਨੂੰ 2 ਵਜੇ ਵਾਪਰਿਆ। ਅਮਰੀਕੀ ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਜਾਪਾਨ ਦੇ ਇਵਾਕੁਨੀ ਸਥਿਤ ਮਰੀਨ ਕੋਰ ਏਅਰ ਸਟੇਸ਼ਨ ਤੋਂ ਉਡਾਣ ਭਰਨ ਮਗਰੋਂ ਜਹਾਜ਼ ਹਾਦਸਾਗ੍ਰਸਤ ਹੋ ਗਏ। ਜਾਪਾਨ ਦੀ ਸੈਲਫ ਡਿਫੈਂਸ ਫੋਰਸ ਦੇ ਇਕ ਬੁਲਾਰੇ ਨੇ ਕਿਹਾ ਕਿ ਇਕ ਹਵਾਈ ਫੌਜੀ ਨੂੰ ਬਚਾ ਲਿਆ ਗਿਆ ਹੈ ਪਰ ਬਾਕੀ ਅਜੇ ਲਾਪਤਾ ਹਨ। ਡਾਕਟਰ ਬਚਾਏ ਗਏ ਫੌਜੀ ਦੀ ਜਾਂਚ ਕਰ ਰਹੇ ਹਨ। ਜਾਪਾਨ ਦੇ ਇਕ ਅਧਿਕਾਰੀ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੀ-130 ‘ਚ 5 ਕਰਮਚਾਰੀ ਸਵਾਰ ਸਨ। ਜਾਪਾਨ ਨੇ ਲਾਪਤਾ ਹਵਾਈ ਫੌਜੀਆਂ ਦੀ ਖੋਜ ‘ਚ 7 ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ ਅਤੇ ਅਮਰੀਕਾ ਨੇ ਇਸ ਮਿਹਰਬਾਨੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।


