ਪ੍ਰੋ ਕਬੱਡੀ ਲੀਗ : ਪੁਣੇ ਦੀ ਹਰਿਆਣਾ ਤੇ ਰੋਮਾਂਚਕ ਜਿੱਤ

ਪੁਣੇ – ਪੁਣੇਰੀ ਪਲਟਨ ਨੇ ਆਪਣੇ ਖਿਡਾਰੀਆਂ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜਨ ਦੇ ਗਰੁੱਪ ‘ਏ’ ਦੇ ਮੁਕਾਬਲੇ ‘ਚ ਬੁੱਧਵਾਰ ਨੂੰ ਰੋਮਾਂਚਕ ਮੈਚ ‘ਚ 35-33 ਨਾਲ ਹਰਾ ਦਿੱਤਾ। ਮੈਚ ‘ਚ 2 ਮਿੰਟ ਰਹਿੰਦੇ ਪੁਣੇ ਕੋਲ 32-31 ਦੀ ਮਾਮੂਲੀ ਬੜ੍ਹਤ ਸੀ ਪਰ ਆਖਰੀ ਮਿੰਟਾਂ ‘ਚ ਮੋਰੇ ਜੀ.ਬੀ. ਦੀ 2 ਸਫਲ ਰੇਡ ਨਾਲ ਪੁਣੇ ਨੇ 2 ਅੰਕਾਂ ਦੇ ਅੰਤਰ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਮੋਰੇ ਨੇ ਪੁਣੇ ਦੇ ਲਈ 6, ਸੰਦੀਪ ਨਰਵਾਲ ਨੇ 7, ਸੋਨੂੰ ਨੇ 6 ਤੇ ਗਿਰੀਸ਼ ਤੇ ਜਾਧਵ ਨੇ 3-3 ਅੰਕ ਹਾਸਲ ਕੀਤੇ। ਪੁਣੇ ਦੀ 17 ਮੈਚਾਂ ‘ਚ ਇਹ 7ਵੀਂ ਜਿੱਤ ਹੈ ਤੇ ਉਹ 47 ਅੰਕਾਂ ਦੇ ਨਾਲ ਤੀਜੇ ਸਥਾਨ ‘ਤੇ ਹੈ। ਦੂਜੇ ਪਾਸੇ ਹਰਿਆਣਾ ਨੂੰ 16 ਮੈਚਾਂ ‘ਚ 10ਵੀਂ ਹਾਰ ਦਾ ਸਾਹਮਣਾ ਕਰਨ ਪਿਆ, ਜਿਸ ਤੋਂ ਬਾਅਦ ਉਹ 32 ਅੰਕਾਂ ਦੇ ਨਾਲ 5ਵੇਂ ਸਥਾਨ ‘ਤੇ ਹੈ।

VIA PUNJAB