- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰੋ ਕਬੱਡੀ ਲੀਗ ਯੂ. ਪੀ. ਯੋਧਾ ਨੇ ਯੂ ਮੁੰਬਾ ਨੂੰ 34-29 ਨਾਲ ਹਰਾਇਆ
ਕੋਚੀ – ਯੂ. ਪੀ. ਯੋਧਾ ਨੇ ਆਲਰਾਊਂਡ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ ਦੇ ਪਹਿਲੇ ਏਲੀਮੀਨੇਟਰ ‘ਚ ਐਤਵਾਰ ਨੂੰ ਇੱਥੇ ਯੂ ਮੁੰਬਾ ਨੂੰ ਹਰਾਇਆ। ਯੂ. ਪੀ. ਯੋਧਾ ਨੇ ਮੈਚ ‘ਚ ਪੂਰਾ ਕੰਟਰੋਲ ਰੱਖਿਆ ਤੇ ਖਚਾਖਚ ਭਰੇ ਸਟੇਡੀਅਮ ‘ਚ 34-29 ਨਾਲ ਜਿੱਤ ਦਰਜ ਕੀਤੀ। ਨੀਤੇਸ਼ ਕੁਮਾਰ ਨੇ ਸ਼ਾਨਦਾਰ ਖੇਡ ਦਿਖਾਇਆ ਤੇ 8 ਅੰਕ ਬਣਾ ਕੇ ਆਪਣੀ ਟੀਮ ਦੀ ਜਿੱਤ ‘ਚ ਅਹਿਮ ਭੂਮੀਕਾ ਨਿਭਾਈ। ਯੂ. ਪੀ. ਯੋਧਾ ਨੇ ਟੈਕਲ ਨਾਲ 18 ਅੰਕ ਬਣਾਏ। ਮੁੰਬਈ ਕੋਲ ਸਿਧਾਰਥ ਦੇਸਾਈ ਵਰਗੇ ਸਟਾਰ ਰੇਡਰ ਸੀ ਪਰ ਉਹ 7 ਅੰਕ ਹੀ ਬਣਾ ਸਕਿਆ। ਦੂਜੇ ਪਾਸੇ ਸ੍ਰੀਕਾਂਤ ਜਾਧਵ ਤੇ ਪ੍ਰਸ਼ਾਂਤ ਕੁਮਾਰ ਰਾਏ ਨੇ ਮਿਲ ਕੇ ਯੂ. ਪੀ. ਵਲੋਂ ਰੇਡ ਨਾਲ 9 ਅੰਕ ਬਣਾਏ।


